Home / ਤਾਜਾ ਜਾਣਕਾਰੀ / ਕਨੇਡਾ ਦੇ ਇਸ ਸ਼ਹਿਰ ਦੇ ਲੋਕਾਂ ਲਈ ਆਈ ਵੱਡੀ ਖਬਰ ਅਗਲੇ 5 ਮਹੀਨਿਆਂ ਤਕ ਲਈ ਹੋਇਆ ਇਹ ਐਲਾਨ

ਕਨੇਡਾ ਦੇ ਇਸ ਸ਼ਹਿਰ ਦੇ ਲੋਕਾਂ ਲਈ ਆਈ ਵੱਡੀ ਖਬਰ ਅਗਲੇ 5 ਮਹੀਨਿਆਂ ਤਕ ਲਈ ਹੋਇਆ ਇਹ ਐਲਾਨ

ਅਗਲੇ 5 ਮਹੀਨਿਆਂ ਤਕ ਲਈ ਹੋਇਆ ਇਹ ਐਲਾਨ

ਕਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚੀ ਪਾਈ ਹੋਈ ਹੈ ਅਤੇ ਵਾਇਰਸ ਦਾ ਕਰਕੇ ਸਰਕਾਰਾਂ ਆਪਣੇ ਕਨੂੰਨ ਬਦਲ ਰਹੀਆਂ ਹਨ ਅਤੇ ਲੋਕਾਂ ਨੂੰ ਵੀ ਕਈ ਤਰਾਂ ਦੀ ਰਾਹਤ ਦੇ ਰਹੀਆਂ ਹਨ। ਅਜਿਹੀ ਹੀ ਇਕ ਵੱਡੀ ਖਬਰ ਹੁਣ ਕਨੇਡਾ ਤੋਂ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਸਿਟੀ ਆਫ ਬਰੈਂਪਟਨ ਵੱਲੋਂ ਰੈਜ਼ੀਡੈਂਟਸ ਤੇ ਕਾਰੋਬਾਰੀਆਂ ਲਈ 18 ਮਾਰਚ ਤੋਂ ਲੈ ਕੇ 19 ਅਗਸਤ ਤੱਕ ਟੈਕਸ ਪੰਜ ਮਹੀਨੇ ਦੇ ਅਰਸੇ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਸ ਦੌਰਾਨ ਨਾ ਹੀ ਕੋਈ ਵਾਧੂ ਵਿਆਜ਼ ਵਸੂਲਿਆ ਜਾਵੇਗਾ ਤੇ ਨਾ ਹੀ ਕੋਈ ਲੇਟ ਫੀਸ ਲਈ ਜਾਵੇਗੀ। ਇਹ ਫੈਸਲਾ ਅੰਤਰਿਮ ਟੈਕਸ ਬਿੱਲ ਦੇ ਸਬੰਧ ਵਿੱਚ ਲਿਆ ਗਿਆ ਹੈ ਜਿਸ ਨੂੰ ਜਨਵਰੀ ਵਿੱਚ ਮੇਲ ਕੀਤਾ ਗਿਆ ਸੀ। ਟੈਕਸ ਮੁਲਤਵੀ ਕਰਨ ਦਾ ਪ੍ਰੋਗਰਾਮ ਕੋਵਿਡ-19 ਦੇ ਸਬੰਧ ਵਿੱਚ 21 ਮਾਰਚ ਨੂੰ ਪੇਸ਼ ਕੀਤਾ ਗਿਆ ਸੀ। ਜਿਸ ਕਿਸੇ ਨੇ ਵੀ ਪਹਿਲਾਂ ਤੋਂ ਹੀ ਆਥੋਰਾਈਜ਼ਡ ਟੈਕਸ ਪੇਅਮੈਂਟ ਕੈਂਸਲ ਕਰਵਾਉਣ ਲਈ ਸਿਟੀ ਨਾਲ ਸੰਪਰਕ ਨਹੀਂ ਕੀਤਾ ਤੇ ਉਹ ਮਈ ਤੇ ਜੂਨ ਲਈ ਅਜਿਹਾ ਕਰਨਾ ਚਾਹੁੰਦਾ ਹੈ,

ਉਸ ਨੂੰ ਆਪਣੀ ਬੇਨਤੀ ਭੇਜਣ ਲਈ ਸਿਟੀ ਦੀ ਵੈੱਬਸਾਈਟ ਤੇ ਪਏ ਆਨਲਾਈਨ ਫਾਰਮ ਨੂੰ ਭਰਨਾ ਹੋਵੇਗਾ। ਪੇਅਮੈਂਟ ਹੋਲਡਰ ਨੂੰ ਸਿਟੀ ਲਈ ਮੁੜ ਅਪਲਾਈ ਕਰਨਾ ਹੋਵੇਗਾ। ਜਿਨ੍ਹਾਂ ਦੇ ਟੈਕਸ ਮਾਰਗੇਜ ਲਈ ਭਰੇ ਜਾ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਮਾਰਗੇਜ ਪ੍ਰੋਵਾਈਡਰ ਨਾਲ ਸੰਪਰਕ ਕਰਨਾ ਹੋਵੇਗਾ ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੀ ਉਹ ਟੈਕਸ ਦੀ ਅਦਾਇਗੀ ਰੱਦ ਕਰ ਸਕਦੇ ਹਨ। ਮਾਰਗੇਜ ਪ੍ਰੋਵਾਈਡਰ ਨੂੰ ਸਿਟੀ ਨੂੰ ਸਬੰਧਤ ਰੈਜ਼ੀਡੈਂਟ/ਬਿਜ਼ਨਸ ਨੂੰ ਆਪਣੀ ਲਿਸਟ ਵਿੱਚੋਂ ਹਟਾਉਣ ਦੀ ਸਲਾਹ ਦੇਣੀ ਹੋਵੇਗੀ।

ਟੈਕਸ ਮੁਲਤਵੀ ਕੀਤੇ ਜਾਣ ਦਾ ਮਤਲਬ ਟੈਕਸ ਰੱਦ ਹੋਣਾ ਨਹੀਂ ਹੈ। ਸਾਰੀ ਮੁਲਤਵੀ ਕੀਤੀ ਗਈ ਰਕਮ 19 ਅਗਸਤ ਤੋਂ ਪਹਿਲਾਂ ਸਿਟੀ ਨੂੰ ਮਿਲ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਕਿਸਮ ਦੇ ਜੁਰਮਾਨੇ ਅਤੇ ਵਿਆਜ਼ ਤੋਂ ਬਚਿਆ ਜਾ ਸਕੇ। ਕਿਸੇ ਤਰ੍ਹਾਂ ਦੇ ਓਵਰਡਿਊ ਤੋਂ ਬਚਣ ਲਈ ਟੈਕਸਦਾਤਾ ਕੋਲ 19 ਅਗਸਤ ਤੋਂ ਪਹਿਲਾਂ ਨਿੱਕੀਆਂ ਅਦਾਇਗੀਆਂ ਕਰਨ ਦੀ ਆਪਸ਼ਨ ਵੀ ਹੋਵੇਗੀ।

ਜੁਲਾਈ ਦੇ ਸ਼ੁਰੂ ਵਿੱਚ ਸਿਟੀ ਵੱਲੋਂ ਫਾਈਨਲ ਟੈਕਸ ਬਿੱਲ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੀਆਂ ਡਿਊ ਡੇਟਸ 23 ਸਤੰਬਰ, 21 ਅਕਤੂਬਰ ਤੇ 18 ਨਵੰਬਰ ਹੋਣਗੀਆਂ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!