Home / ਤਾਜਾ ਜਾਣਕਾਰੀ / ਕਨੇਡਾ ਜਾਣ ਵਾਲਿਆਂ ਨੂੰ ਪੈ ਗਿਆ ਇਹ ਪੰਗਾ ਸਰਕਾਰ ਨੇ ਕਰਤਾ ਇਹ ਐਲਾਨ

ਕਨੇਡਾ ਜਾਣ ਵਾਲਿਆਂ ਨੂੰ ਪੈ ਗਿਆ ਇਹ ਪੰਗਾ ਸਰਕਾਰ ਨੇ ਕਰਤਾ ਇਹ ਐਲਾਨ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਾਹੀ ਹੈ. ਜਿਸ ਨਾਲ ਕਨੇਡਾ ਜਾਣ ਵਾਲਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਸੈਟਲਮੈਂਟ ਫੰਡ ਵਿੱਚ ਕੀਤਾ ਵਾਧਾ, ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਸ਼ੋਅ ਕਰਨਾ ਹੋਵੇਗਾ ਸੈਟਲਮੈਂਟ ਫੰਡ – ਕੈਨੇਡਾ ਸਰਕਾਰ ਨੇ ਹਰ ਸਾਲ ਦੀ ਤਰਾਂ ਇਸ ਸਾਲ ਭਾਵ 2020 ਵਿੱਚ ਵੀ ਨਵੇਂ ਆਉਣ ਵਾਲੇ ਕੁਝ ਹੁਨਰਮੰਦ ਕਾਮਿਆਂ ਲਈ ਸੈਟਲਮੈਂਟ ਫੰਡ ਵਿੱਚ ਤਬਦੀਲੀ ਕਰਦਿਆਂ ਇਸ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਪਰਿਵਾਰ ਦੇ ਜੀਆਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਸ਼ੋਅ ਕਰਨਾ ਹੋਵੇਗਾ। ਦੱਸ ਦੇਈਏ ਕਿ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਤਹਿਤ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ

ਕਿ ਨੌਕਰੀ ਦੀ ਪੇਸ਼ਕਸ਼ ਤੋਂ ਬਿਨਾਂ ਯੋਗਤਾ ਪੂਰੀ ਕਰਨ ਲਈ ਉਨਾਂ ਕੋਲ ਇੱਕ ਨਿਸ਼ਚਿਤ ਬਚਤ ਪੂੰਜੀ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਅਧੀਨ ਅਰਜ਼ੀ ਦੇਣ ਵਾਲੇ ਅਤੇ ਇੱਕ ਜਾਇਜ਼ ਨੌਕਰੀ ਦੀ ਪੇਸ਼ਕਸ਼ ਵਾਲੇ ਬਿਨੈਕਾਰਾਂ ਲਈ ਸੈਟਲਮੈਂਟ ਫੰਡ ਜ਼ਰੂਰੀ ਨਹੀਂ ਹਨ। ਅਰਜ਼ੀ ਵਿੱਚ ਸ਼ਾਮਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਇੰਮੀਗ੍ਰੇਸ਼ਨ, ਰਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਮੁਤਾਬਕ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ

(ਪੀ.ਆਰ.) ਲਈ ਦਿੱਤੀ ਜਾਣ ਵਾਲੀ ਅਰਜ਼ੀ ਵਿੱਚ ਅੱਗੇ ਲਿਖੇ ਪਰਿਵਾਰਕ ਮੈਂਬਰ ਸ਼ਾਮਲ ਹੋਣੇ ਚਾਹੀਦੇ ਹਨ, ਜਿਨਾਂ ਵਿੱਚ ਬਿਨੈਕਾਰ, ਉਸ ਦਾ ਪਤੀ ਜਾਂ ਪਤਨੀ, ਉਸ ‘ਤੇ ਨਿਰਭਰ ਬੱਚੇ ਅਤੇ ਬੱਚਿਆਂ ‘ਤੇ ਨਿਰਭਰ ਪਤੀ ਜਾਂ ਪਤਨੀ ਸ਼ਾਮਲ ਹਨ। ਅਰਜ਼ੀ ਵਿੱਚ ਪਤੀ ਜਾਂ ਪਤਨੀ ਅਤੇ ਬਿਨੈਕਾਰ ‘ਤੇ ਨਿਰਭਰ ਬੱਚਿਆਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ। ਭਾਵੇਂ ਉਹ ਪਹਿਲਾਂ ਹੀ ਕੈਨੇਡਾ ਦੇ ਪੱਕੇ

ਵਸਨੀਕ ਜਾਂ ਕੈਨੇਡੀਅਨ ਨਾਗਰਿਕ ਹੋਣ ਜਾਂ ਫਿਰ ਉਹ ਬਿਨੈਕਾਰ ਨਾਲ ਕੈਨੇਡਾ ਨਾ ਵੀ ਆ ਰਹੇ ਹੋਣ, ਪਰ ਉਨਾਂ ਦਾ ਵੇਰਵਾ ਅਰਜ਼ੀ ਵਿੱਚ ਦਾਖ਼ਲ ਹੋਣਾ ਜ਼ਰੂਰੀ ਹੈ। 2020 ਵਿੱਚ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਅਧੀਨ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਸੈਟਲਮੈਂਟ ਫੰਡ ਸ਼ੋਅ ਕਰਨਾ ਹੋਵੇਗਾ।

error: Content is protected !!