Home / ਤਾਜਾ ਜਾਣਕਾਰੀ / ਕਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਜਰਾ ਸੰਬਲਕੇ , ਆਈ ਇਹ ਵੱਡੀ ਤਾਜਾ ਖਬਰ ਵੀਜਾ ਲਗਵਾਉਣ ਨੂੰ ਲੈ ਕੇ

ਕਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਜਰਾ ਸੰਬਲਕੇ , ਆਈ ਇਹ ਵੱਡੀ ਤਾਜਾ ਖਬਰ ਵੀਜਾ ਲਗਵਾਉਣ ਨੂੰ ਲੈ ਕੇ

ਆਈ ਤਾਜ਼ਾ ਵੱਡੀ ਖਬਰ 

ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਵਿਦੇਸ਼ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ। ਉਥੇ ਹੀ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦਰਪੇਸ਼ ਆਉਂਦੀਆਂ ਹਨ। ਅੱਜ ਦੇ ਦੌਰ ਵਿਚ ਜਿਥੇ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਚਲਦੇ ਹੋਏ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਧੋਖਾਧੜੀ ਦੇ ਨਾਲ ਕਈ ਗਰੀਬ ਲੋਕਾਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ। ਅਜਿਹੇ ਮਾਮਲਿਆਂ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਜਿਥੇ ਕਈ ਤਰ੍ਹਾਂ ਦੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਹਨ। ਉਥੇ ਹੀ ਅਜਿਹੇ ਅਨਸਰ ਹਨ ਜਿਨ੍ਹਾਂ ਵੱਲੋਂ ਠੱਗੀ ਕਰਨ ਦੇ ਕਈ ਤਰਾਂ ਦੇ ਰਸਤੇ ਅਪਣਾਏ ਜਾ ਰਹੇ ਹਨ।

ਹੁਣ ਕਨੇਡਾ ਦਾ ਵੀਜ਼ਾ ਲਵਾਉਣ ਦੇ ਨਾਂ ‘ਤੇ 11. 42 ਲੱਖ ਰੁਪਏ ਠੱਗੀ ਮਾਰੀ ਗਈ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਠੱਗੀ ਦੀਆਂ ਘਟਨਾਵਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ , ਜਦੋਂ ਫ਼ਰੀਦਕੋਟ ਦੇ ਵਿਚ ਇਕ ਇਮੀਗ੍ਰੇਸ਼ਨ ਦਫਤਰ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਜਿਨ੍ਹਾਂ ਵੱਲੋਂ ਇੱਕ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂਅ ਉੱਪਰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ 11 ਲੱਖ ਤੋਂ ਵਧੇਰੇ ਦੀ ਕਥਿੱਤ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਪੱਖ ਵੱਲੋਂ ਦੱਸਿਆ ਗਿਆ ਹੈ ਕਿ ਕੋਟਕਪੂਰਾ ਸੜਕ ‘ਤੇ ਸਥਿਤ ਇਕ ਇਮੀਗੇ੍ਸ਼ਨ ਸੈਂਟਰ ਦੇ ਐੱਮਡੀ ਬੇਅੰਤ ਸਿੰਘ ਤੇ ਇਸਦੀ ਪਤਨੀ ਹਰਪ੍ਰਰੀਤ ਕੌਰ ਨਾਲ ਕੈਨੇਡਾ ਜਾਣ ਵਾਸਤੇ ਜਗਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵੱਟੂ ਮਰਾੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਸੀ। ਜਿਸ ਵਾਸਤੇ ਇਮੀਗ੍ਰੇਸ਼ਨ ਜੋੜੇ ਵੱਲੋਂ ਸ਼ਿਕਾਇਤ ਕਰਤਾ ਜਗਮੀਤ ਸਿੰਘ ਤੋਂ ਕੈਨੇਡਾ ਦਾ ਵੀਜ਼ਾ ਲਵਾਉਣ ਲਈ 11,42,000 ਰੁਪਏ ਲੈ ਲਏ ਗਏ ਸਨ।

ਪਰ ਇਸ ਸਭ ਦੇ ਬਾਵਜੂਦ ਵੀ ਨਾ ਤਾਂ ਵੀਜ਼ਾ ਲਗਵਾਇਆ ਗਿਆ ਤੇ ਨਾ ਹੀ ਰਕਮ ਵਾਪਸ ਕੀਤੀ ਗਈ। ਪਤੀ ਪਤਨੀ ਵੱਲੋਂ ਜਿੱਥੇ ਯੋਜਨਾਬੱਧ ਤਰੀਕੇ ਨਾਲ ਪੈਸੇ ਲੈ ਲਏ ਗਏ। ਉਥੇ ਹੀ ਕੰਮ ਨਾ ਹੋਣ ਤੇ ਸ਼ਿਕਾਇਤ ਕੀਤੀ ਗਈ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਉਪਰ ਇਮੀਗੇ੍ਸ਼ਨ ਸੈਂਟਰ ਦੇ ਐੱਮਡੀ ਤੇ ਇਸਦੀ ਪਤਨੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!