ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਸਖਤ ਮਿਹਨਤ ਕਰਕੇ ਬਾਹਰਲੇ ਮੁਲਕਾਂ ਵਿਚ ਆਪਣਾ ਵਧੀਆ ਭਵਿੱਖ ਬਣਾਉਣ ਲਈ ਜਾਂਦੇ ਹਨ। ਪਰ ਕਈਵਾਰ ਕੁਦਰਤ ਦੇ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ ਚਲਦਾ ਅਜਿਹੀ ਹੀ ਇਕ ਖਬਰ ਕਨੇਡਾ ਤੋਂ ਆਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਦੋ ਪੰਜਾਬੀ ਲੜਕੇ ਟਰੱਕਾਂ ਦੀ ਆਹਮੋ ਸਾਹਮਣੇ ਤੋਂ ਹੋਈ ਟੱ-ਕ-ਰ ਵਿੱਚ ਜਾਨ ਤੋਂ ਹੱਥ ਧੋ ਬੈਠੇ। ਦੋਵੇਂ ਇੱਕ ਹੀ ਟਰੱਕ ਵਿੱਚ ਬੈਠੇ ਸਨ। ਟਰੱਕ ਨੂੰ ਉਸ ਸਮੇਂ ਅੱ-ਗ ਲੱਗ ਗਈ ਅਤੇ ਇਹ ਟਰੱਕ ਤੋਂ ਬਾਹਰ ਨਹੀਂ ਨਿਕਲ ਸਕੇ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਜੌਹਲ ਸੀ ਅਤੇ ਦੂਜੇ ਦਾ ਨਾਮ ਕਰਨਬੀਰ ਸਿੰਘ ਸੀ। ਜਿਸ ਦਿਨ 10 ਜਨਵਰੀ ਨੂੰ ਗੁਰਪ੍ਰੀਤ ਦੇ ਘਰ ਵਿੱਚ ਇਹ ਮੰ ਦ ਭਾ ਗੀ ਖਬਰ ਪਹੁੰਚੀ। ਉਸ ਦਿਨ ਹੀ ਉਸ ਦਾ ਜਨਮ ਦਿਨ ਸੀ। ਪਰਿਵਾਰ ਲਈ ਇਹ ਪੀ ੜ ਬ-ਰ-ਦਾ-ਸ਼-ਤ ਕਰਨ ਯੋਗ ਨਹੀਂ ਹੈ।
ਦੋਵੇਂ ਪਰਿਵਾਰਾਂ ਵਿੱਚ ਸੋ ਗ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਤਕ ਗੁਰਪ੍ਰੀਤ ਦੀ ਮਾਤਾ ਨੇ ਆਪਣੇ ਪੁੱਤਰ ਦੀ ਮ੍ਰਤਕ ਦੇਹ ਪੰਜਾਬ ਮੰਗਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ। ਗੁਰਪ੍ਰੀਤ ਸਿੰਘ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਵਡਾਲਾ ਜੌਹਲ ਦਾ ਰਹਿਣ ਵਾਲਾ ਸੀ ਅਤੇ ਉਹ ਤਿੰਨ ਸਾਲ ਪਹਿਲਾਂ ਹੀ ਗਿਆ ਸੀ। ਗੁਰਪ੍ਰੀਤ ਦੇ ਤਾਏ ਦੇ ਲੜਕੇ ਦੇ ਦੱਸਣ ਅਨੁਸਾਰ ਗੁਰਪ੍ਰੀਤ ਸਟੂਡੈਂਟ ਵੀਜ਼ੇ ਤੇ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਦੋ ਭੈਣ ਭਰਾ ਹਨ।
ਗੁਰਪ੍ਰੀਤ ਵੱਡਾ ਸੀ ਅਤੇ ਉਸ ਦੀ ਭੈਣ ਛੋਟੀ ਸੀ। ਉਸ ਦਾ 10 ਜਨਵਰੀ ਨੂੰ ਜਨਮ ਦਿਨ ਸੀ। ਪਰ ਇਸ ਦਿਨ ਹੀ ਉਨ੍ਹਾਂ ਨੂੰ ਮੰ ਦ ਭਾ ਗੀ ਖਬਰ ਮਿਲ ਗਈ। ਉਸ ਦਾ ਪਰਿਵਾਰ ਬਹੁਤ ਸ ਦ ਮੇ ਵਿੱਚ ਹੈ। ਦੂਸਰੇ ਮ੍ਰਤਕ ਕਰਨਬੀਰ ਦਾ ਪਿੰਡ ਗ੍ਰੰ-ਥ-ਗ-ੜ੍ਹ ਹੈ। ਜਿਹੜਾ ਕਿ ਅਜਨਾਲਾ ਨੇੜੇ ਪੈਂਦਾ ਹੈ। ਕਰਨਬੀਰ ਦੇ ਚਚੇਰੇ ਭਰਾ ਦੇ ਦੱਸਣ ਅਨੁਸਾਰ ਉਹ 4 ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਗਿਆ ਸੀ ਅਤੇ
ਅੱਜ ਕੱਲ੍ਹ ਉੱਥੇ ਵਰਕ ਪਰਮਿਟ ਮਿਲਣ ਤੋਂ ਬਾਅਦ ਟਰਾਲਾ ਚਲਾ ਰਿਹਾ ਸੀ। ਗੁਰਪ੍ਰੀਤ ਅਤੇ ਕਰਨਬੀਰ ਦੋਵੇਂ ਇੱਕ ਹੀ ਟਰੱਕ ਵਿੱਚ ਸਵਾਰ ਸਨ। ਦੋਵੇਂ ਟਰੱਕਾਂ ਦੀ ਆਪਸ ਵਿਚ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਮ੍ਰਤਕ ਦੇ ਚਚੇਰੇ ਭਰਾ ਦੇ ਦੱਸਣ ਅਨੁਸਾਰ ਦੋਵੇਂ ਟਰੱਕਾਂ ਵਿੱਚ ਸਵਾਰ ਚਾਰੇ ਵਿਅਕਤੀ ਦਮ ਤੋੜ ਗਏ। ਕਰਨਬੀਰ ਅਤੇ ਗੁਰਪ੍ਰੀਤ ਦੇ ਟਰੱਕ ਨੂੰ ਅੱਗ ਲੱਗ ਗਈ। ਉਨ੍ਹਾਂ ਦਾ ਚਚੇਰਾ ਭਰਾ ਕੈਨੇਡਾ ਲਈ ਰਵਾਨਾ ਹੋ ਗਿਆ ਹੈ। ਉੱਥੇ ਪਹੁੰਚ ਕੇ ਹੀ ਪਤਾ ਲੱਗੇਗਾ ਕਿ ਮ੍ਰਤਕ ਦੀ ਦੇ ਹ ਕੀ ਹਾਲਤ ਵਿੱਚ ਹੈ।
