Home / ਤਾਜਾ ਜਾਣਕਾਰੀ / ਕਨੇਡਾ ਚ ਪਕੀ ਕੁੜੀ ਨੇ ਲਾਇਆ ਐਸਾ ਜੁਗਾੜ ਕੇ ਰਗੜ ਕੇ ਰਖਤਾ ਗਰੀਬ – ਤਾਜਾ ਵੱਡੀ ਖਬਰ

ਕਨੇਡਾ ਚ ਪਕੀ ਕੁੜੀ ਨੇ ਲਾਇਆ ਐਸਾ ਜੁਗਾੜ ਕੇ ਰਗੜ ਕੇ ਰਖਤਾ ਗਰੀਬ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਮੁਕਤਸਰ :ਦੇਸ਼ ਵਿਚ ਅਪਣਾ ਕੁੱਝ ਨਾ ਬਣਦਾ ਵੇਖ ਕੇ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਜਾਣ ਦਾ ਮਨ ਬਣਾਇਆ ਹੋਇਆ ਹੈ। ਅੱਜ ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਅਪਣਾ ਸੁਪਨਾ ਬਣਾ ਚੁੱਕਾ ਹੈ। ਜਿੱਥੇ ਦਿਨ-ਬ-ਦਿਨ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਉੱਥੇ ਹੀ ਇਸ ਰੁਝਾਨ ਕਰ ਕੇ ਠੱਗੀਆਂ ਚੋਰੀਆਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਤੋਂ ਸਾਹਮਣੇ ਆਇਆ ਹੈ ,ਜਿੱਥੇ ਕੈਨੇਡਾ ਰਹਿਣ ਵਾਲੀ ਕੁੜੀ ਨੇ ਪੰਜਾਬੀ ਮੁੰਡੇ ਨੂੰ ਪਹਿਲਾਂ ਵਿਦੇਸ਼ ਲਿਜਾਣ ਦੇ ਸੁਪਨੇ ਦਿਖਾ ਕੇ ਵੱਡੀ ਠੱਗੀ ਮਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਗੁਰਦੀਪ ਸਿੰਘ ਵਾਸੀ ਮੁਕਤਸਰ ਨੇ ਦੱਸਿਆ ਕਿ ਪਿੰਡ ਸੰਗੂਧੌਣ ਵਾਸੀ ਮੇਜਰ ਸਿੰਘ ਤੇ ਲਖਵਿੰਦਰ ਸਿੰਘ ਨੇ ਕਿਸੇ ਰਿਸ਼ਤੇਦਾਰ ਰਾਹੀਂ ਉਸ ਨਾਲ ਮੁਲਾਕਾਤ ਕੀਤੀ ਸੀ ਕਿ ਉਨ੍ਹਾਂ ਦੀ ਲੜਕੀ ਪ੍ਰਭਜੋਤ ਕੌਰ ਉਸ ਨੂੰ ਕੈਨੇਡਾ ਲੈ ਜਾਵੇਗੀ, ਜਿਸ ਦੇ ਲਈ 30 ਲੱਖ ਰੁਪਏ ਦੇਣੇ ਪੈਣਗੇ। ਜਿਸ ਤੋਂ ਬਾਅਦ 18 ਅਪ੍ਰੈਲ 2017 ਨੂੰ ਪ੍ਰਭਜੋਤ ਤੇ ਗੁਰਦੀਪ ਨੇ ਮੁਕਤਸਰ ਦੇ ਗੈਸਟ ਹਾਊਸ ਵਿਖੇ ਵਿਆਹ ਕਰਵਾ ਲਿਆ ਸੀ।

ਜਿਸ ਮਗਰੋਂ ਗੁਰਦੀਪ ਦੇ ਪਰਿਵਾਰ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਪ੍ਰਭਜੋਤ ਨੂੰ30 ਲੱਖ ਰੁਪਏ ਦਿੱਤੇ ਅਤੇ ਪ੍ਰਭਜੋਤ ਵਾਪਸ ਕੈਨੇਡਾ ਚਲੀ ਗਈ। ਜਦੋਂ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਗੁਰਦੀਪ ਸਿੰਘ ਵਾਸੀ ਮੁਕਤਸਰ ਨੇ ਪ੍ਰਭਜੋਤ ਕੌਰ ਨਾਲ ਆਪਣੇ ਵੀਜ਼ੇ ਬਾਰੇ ਗੱਲ ਕੀਤੀ ਤਾਂ ਉਹ ਵਾਰ ਵੀਜ਼ਾ ਰੱਦ ਹੋਣ ਦਾ ਬਹਾਨਾ ਲਗਾ ਦਿੰਦੀ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਪ੍ਰਭਜੋਤ ਨੇ ਵੀਜ਼ੇ ਦੀ 3 ਵਾਰ ਫਾਈਲ ਲਾਈ ਅਤੇ 3 ਵਾਰ ਹੀ ਵੀਜ਼ਾ ਰਿਜੈਕਟ ਹੋ ਗਿਆ। ਜਦੋਂ ਗੁਰਦੀਪ ਨੇ ਇਹ ਕਾਗਜ਼ ਬਾਹਰ ਕਿਸੇ ਏਜੰਟ ਨੂੰ ਦਿਖਾਏ ਤਾਂ ਪਤਾ ਲੱਗਿਆ ਕਿ ਪ੍ਰਭਜੋਤ ਕੌਰ ਉੱਥੇ ਖੁਦ ਨੂੰ ਕੁਆਰੀ ਜ਼ਾਹਰ ਕਰ ਰਹੀ ਹੈ, ਜਿਸ ਕਾਰਨ ਉਸ ਦਾ ਵੀਜ਼ਾ ਨਹੀਂ ਲੱਗ ਰਿਹਾ।

ਜਦੋਂ ਇਸ ਮਾਮਲੇ ‘ਚ ਉਕਤ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਠੱਗੀ ਮਾਰੀ ਹੈ। ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਨੇ ਹੁਣ ਆਪਣੀ ਸਾਰੀ ਜਾਇਦਾਦ ਵੀ ਵੇਚ ਦਿੱਤੀ ਹੈ ਅਤੇ ਵਿਦੇਸ਼ ਜਾਣ ਦੀ ਤਾਕ ‘ਚ ਹਨ।ਫਿਲਹਾਲ ਸ਼ਿਕਾਇਤ ਕਰਤਾ ਦੇ ਬਿਆਨਾਂ ‘ਤੇ ਪੁਲਿਸ ਨੇ ਪ੍ਰਭਜੋਤ ਕੌਰ, ਉਸ ਦੇ ਪਿਤਾ ਮੇਜਰ ਸਿੰਘ, ਭਰਾ ਲਖਵਿੰਦਰ ਸਿੰਘ ਅਤੇ ਮਾਤਾ ਵੀਰਪਾਲ ਕੌਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

error: Content is protected !!