Home / ਤਾਜਾ ਜਾਣਕਾਰੀ / ਕਨੇਡਾ- ਅਮਰੀਕਾ ਬਾਡਰ ਤੇ ਕਾਰ ਦੇ ਟਰੰਕ ਵਿੱਚ ਰੱਖੇ ਬਕਸੇ ਚ ਜੋ ਮਿਲਿਆ ਉਡੇ ਪੁਲਸ ਦੇ ਹੋਸ਼ – ਤਾਜਾ ਵੱਡੀ ਖਬਰ

ਕਨੇਡਾ- ਅਮਰੀਕਾ ਬਾਡਰ ਤੇ ਕਾਰ ਦੇ ਟਰੰਕ ਵਿੱਚ ਰੱਖੇ ਬਕਸੇ ਚ ਜੋ ਮਿਲਿਆ ਉਡੇ ਪੁਲਸ ਦੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਭਾਰਤ ਦੇਸ਼ ਦੇ ਵਿੱਚ ਲਗਾਤਾਰ ਹੀ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਹੀ ਅਪਰਾਧ ਨਾਲ ਸਬੰਧਤ ਵਾਰਦਾਤਾਂ ਦੇ ਨਾਲ ਜੁਡ਼ੀਆਂ ਹੋਈਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ । ਜਿਨ੍ਹਾਂ ਤੇ ਨਕੇਲ ਕੱਸਣ ਲਈ ਸਮੇਂ ਸਮੇਂ ਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਵੱਖ ਵੱਖ ਹੱਥਕੰਡੇ ਅਪਨਾਏ ਜਾਂਦੇ ਹਨ । ਪਰ ਇਨ੍ਹਾਂ ਅਪਰਾਧੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਜਿੱਥੇ ਭਾਰਤ ਦੇਸ਼ ਦੇ ਵਿੱਚ ਲਗਾਤਾਰ ਅਜਿਹੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਵਿਦੇਸ਼ਾਂ ‘ਚੋਂ ਵੀ ਲਗਾਤਾਰ ਅਜਿਹੀਅਾਂ ਹੀ ਖ਼ਬਰਾਂ ਸਾਹਮਣੇ ਆਈਆਂ ਹਨ । ਜਿੱਥੇ ਅਪਰਾਧੀਆਂ ਦੇ ਵੱਲੋਂ ਆਪਣੇ ਬੁਲੰਦ ਹੌਸਲੇ ਸਦਕਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ।

ਉੱਥੇ ਹੀ ਵਿਦੇਸ਼ੀ ਧਰਤੀ ਤੇ ਇਕ ਔਰਤ ਦੀ ਗੱਡੀ ਤੇ ਪਿੱਛੋਂ ਅਜਿਹੀਆਂ ਚੀਜ਼ਾਂ ਪ੍ਰਾਪਤ ਹੋਈਆਂ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ । ਦਰਅਸਲ ਕੈਨੇਡਾ ਦੀ ਓਂਟਾਰੀਓ ਸਰਹੱਦ ਤੇ ਬੀਤੇ ਦਿਨੀਂ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਹ ਅੌਰਤ ਆਪਣੀ ਗੱਡੀ ਰਾਹੀਂ ਉਂਟਾਰੀਓ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਹੀ ਸੀ , ਕਿ ਉਸੇ ਸਮੇਂ ਪੁਲੀਸ ਵਲੋਂ ਇਸ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸ ਦੇ ਕੋਲੋਂ ਵੱਖ ਵੱਖ ਤਰ੍ਹਾਂ ਦੇ ਪੁਲੀਸ ਦੇ ਵੱਲੋਂ ਹਥਿਆਰ ਬਰਾਮਦ ਕੀਤੇ ਗਏ। ਜਿਵੇਂ ਤੇਰਾ ਰਾਊਂਡ ਪਿਸਟਲ ਮੈਗਜ਼ੀਨ, ਤੇਰਾਂ ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ ਅਤੇ ਸੌ ਦੇ ਕਰੀਬ ਗੋਲਾ ਬਾਰੂਦ ਪ੍ਰਾਪਤ ਕੀਤੇ ਗਏ ।

ਉੱਥੇ ਹੀ ਜਦੋਂ ਇਸ ਅੌਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇਸ ਔਰਤ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਟਰਕ ਵਿੱਚ 56 ਦੇ ਕਰੀਬ ਰਿਵਾਲਵਰ ਪ੍ਰਾਪਤ ਹੋਏ । ਜੋ ਇਹ ਔਰਤ ਅਮਰੀਕਾ ਤੋਂ ਕੈਨੇਡਾ ਲਿਜਾਣ ਦੀ ਕੋਸ਼ਿਸ਼ ਦੇ ਵਿੱਚ ਸੀ ।ਪਰ ਮੌਕੇ ਤੇ ਹੀ ਬਾਰਡਰ ਤੇ ਹੀ ਇਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਅਮਰੀਕੀ ਔਰਤ ਫਲੋਰੀਡਾ ਦੀ ਰਹਿਣ ਵਾਲੀ ਹੈ ਅਤੇ ਇਸ ਦੀ ਉਮਰ ਕਰੀਬ ਅਠਤਾਲੀ ਸਾਲਾਂ ਦੀ ਹੈ ।

ਤੇ ਜਦੋਂ ਇਹ ਔਰਤ ਅਮਰੀਕਾ ਤੋਂ ਇਹ ਹਥਿਆਰਾਂ ਦਾ ਜ਼ਖੀਰਾ ਕਨੇਡਾ ਦੇ ਵਿੱਚ ਲਿਜਾ ਰਹੀ ਸੀ ਤਾਂ ਸਰਹੱਦ ਤੇ ਹੀ ਇਸ ਨੂੰ ਕਾਬੂ ਕਰ ਲਿਆ ਗਿਆ । ਕਾਰ ਦੀ ਛਾਣਬੀਨ ਦੌਰਾਨ ਭਾਰੀ ਗਿਣਤੀ ਦੇ ਵਿੱਚ ਇਸ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਗਏ । ਜਿਸ ਤੋਂ ਬਾਅਦ ਵਿਭਾਗ ਦੇ ਵੱਲੋਂ ਇਸ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਾਰੇ ਹਥਿਆਰਾਂ ਨੂੰ ਜ਼ਬਤ ਕਰ ਕੇ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਕਿ ਆਖ਼ਰ ਇਹ ਔਰਤ ਇਨ੍ਹਾਂ ਹਥਿਆਰਾਂ ਨੂੰ ਕਿੱਥੋਂ ਕਿਉਂ ਤੇ ਕਿਸ ਮਕਸਦ ਦੇ ਨਾਲ ਲਿਜਾ ਰਹੀ ਹੈ ।

error: Content is protected !!