Home / ਤਾਜਾ ਜਾਣਕਾਰੀ / ਔਰਤ 250 ਕਿਲੋਮੀਟਰ ਪੈਦਲ ਚਲਕੇ ਜਾ ਰਹੀ ਸੀ ਵਾਪਸ ਪਰ ਰਸਤੇ ਚ ਕੁਦਰਤ ਨੇ ਖੇਡੀ ਇਹ ਖੇਡ

ਔਰਤ 250 ਕਿਲੋਮੀਟਰ ਪੈਦਲ ਚਲਕੇ ਜਾ ਰਹੀ ਸੀ ਵਾਪਸ ਪਰ ਰਸਤੇ ਚ ਕੁਦਰਤ ਨੇ ਖੇਡੀ ਇਹ ਖੇਡ

ਰਸਤੇ ਚ ਕੁਦਰਤ ਨੇ ਖੇਡੀ ਖੇਡ

ਤਾਲਾਬੰਦੀ ਵਿਚ ਫਸੇ ਪ੍ਰਵਾਸੀ ਮਜ਼ਦੂਰ ਗ੍ਰਹਿ ਰਾਜ ਜਾਣ ਲਈ ਪੈਦਲ ਹੀ ਨਿਕਲ ਪਏ ਹਨ, ਭਾਵੇਂ ਸਰਕਾਰ ਨੇ ਇਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਪੈਸ਼ਲ ਰੇਲਾਂ ਚਲਾਈਆਂ ਹਨ ਪਰ ਔਖੀ ਸਰਕਾਰੀ ਪ੍ਰਕਿਆ ਤੇ ਟਿਕਟ ਦੇ ਡਰੋਂ ਇਹ ਮਜ਼ਦੂਰ ਪੈਦਲ ਹੀ ਜਾਣ ਨੂੰ ਤਰਜ਼ੀਹ ਦੇ ਰਹੇ ਹਨ।

ਅਜਿਹੀ ਹੀ ਇਕ 30 ਸਾਲਾ ਔਰਤ ਮਹਾਰਾਸ਼ਟਰ ਤੋਂ ਪੈਦਲ ਹੀ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿੱਚ ਆਪਣੇ ਪਿੰਡ ਲਈ ਤੁਰ ਪਈ। ਇਹ ਔਰਤ ਗਰਭਵਤੀ ਸੀ ਤੇ ਰਸਤੇ ਵਿਚ ਹੀ ਉਸ ਨੂੰ ਪੀੜਾਂ ਸ਼ੁਰੂ ਹੋ ਗਈਆਂ। ਇਸ ਪਿੱਛੋਂ ਮਹਿਲਾ ਨੇ ਸੜਕ ਉਤੇ ਬੱਚੇ ਨੂੰ ਜਨਮ ਦੇ ਦਿੱਤਾ। ਡਿਲਿਵਰੀ ਤੋਂ ਦੋ ਘੰਟੇ ਬਾਅਦ ਹੀ ਔਰਤ ਵਾਪਸ ਆਪਣੇ ਪਿੰਡ ਵੱਲ ਤੁਰ ਪਈ।

ਧੁੱਪ ਵਿਚ ਸਾੜ੍ਹੀ ਦੇ ਪਰਦਾ ਹੇਠ ਬੱਚੇ ਨੂੰ ਜਨਮ ਦਿੱਤਾ
ਇਨ੍ਹਾਂ ਮਜ਼ਦੂਰਾਂ ਨਾਲ ਦੋ ਔਰਤਾਂ ਗਰਭਵਤੀ ਸਨ, ਜਿਨ੍ਹਾਂ ਵਿਚੋਂ ਸ਼ਕੁੰਤਲਾ ਨੌਂ ਮਹੀਨਿਆਂ ਦੀ ਗਰਭਵਤੀ ਸੀ। ਅਚਾਨਕ ਪੀੜ ਸ਼ੁਰੂ ਹੋਣ ਪਿੱਛੋਂ ਔਰਤਾਂ ਨੇ ਸਾੜ੍ਹੀ ਦਾ ਪਰਦਾ ਕਰਕੇ ਡਿਲਿਵਰੀ ਕਰਵਾਈ। ਡਿਲਿਵਰੀ ਤੋਂ ਬਾਅਦ ਅਜਿਹੀ ਸਥਿਤੀ ਵਿਚ, ਸ਼ਕੁੰਤਲਾ ਫਿਰ ਤੁਰਨ ਲੱਗ ਪਈ ਅਤੇ ਐਤਵਾਰ ਸ਼ਾਮ ਨੂੰ ਮੱਧ ਪ੍ਰਦੇਸ਼ ਦੇ ਸੇਂਧਵਾ ਪਹੁੰਚ ਗਈ। ਔਰਤ ਨੇ ਡਿਲਿਵਰੀ ਤੋਂ ਪਹਿਲਾਂ ਲਗਭਗ 70 ਕਿਲੋਮੀਟਰ ਅਤੇ ਡਿਲਿਵਰੀ ਤੋਂ ਬਾਅਦ 160 ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ।

ਜਦੋਂ ਰਾਜ ਦੀ ਸਰਹੱਦ ‘ਤੇ ਜਾਂਚ ਕੀਤੀ ਜਾ ਰਹੀ ਸੀ ਤਾਂ ਪੁਲਿਸ ਦੀ ਨਜਰ ਇਸ ਮਹਿਲਾ ਉਤੇ ਪਈ। ਇਸ ਔਰਤ ਨੇ ਆਪਣੇ ਨਾਲ ਵਾਪਸੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਮੱਧ ਪ੍ਰਦੇਸ਼ ਸਥਿਤ ਬਿਜਾਸਨ ਚੌਕੀ ਦੇ ਪੁਲਿਸ ਮੁਲਾਜ਼ਮਾਂ ਨੇ ਸ਼ਕੁੰਤਲਾ, ਉਸਦੇ ਪਤੀ ਅਤੇ ਨਵਜੰਮੇ ਬੱਚੇ ਸਮੇਤ ਪੰਜਾਂ ਬੱਚਿਆਂ ਨੂੰ ਏਕਲਵਿਆ ਹੋਸਟਲ ਲਿਆਂਦਾ, ਜਿੱਥੇ ਉਨ੍ਹਾਂ ਦੇ ਰਹਿਣ ਅਤੇ ਖਾਣੇ ਦੇ ਪ੍ਰਬੰਧ ਕੀਤਾ ਗਿਆ।

error: Content is protected !!