Home / ਤਾਜਾ ਜਾਣਕਾਰੀ / ਓਬਾਮਾ ਦੀ ਇਹ ਆਡੀਓ ਕਾਲ ਹੋ ਗਈ ਲੀਕ – ਅਮਰੀਕਾ ਚ ਹੋ ਰਹੀ ਚਰਚਾ

ਓਬਾਮਾ ਦੀ ਇਹ ਆਡੀਓ ਕਾਲ ਹੋ ਗਈ ਲੀਕ – ਅਮਰੀਕਾ ਚ ਹੋ ਰਹੀ ਚਰਚਾ

ਆਡੀਓ ਕਾਲ ਹੋ ਗਈ ਲੀਕ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਓਬਾਮਾ ਨੇ ਆਖਿਆ ਹੈ ਕਿ ਅਮਰੀਕਾ ਵਿਚ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਫੈਲੀ ਹੈ ਅਮਰੀਕਾ ਨੂੰ ਕੋਰੋਨਾਵਾਇਰਸ ਨੇ ਬੁਰੀ ਤਰ੍ਹਾਂ ਨਾਲ ਆਪਣੀ ਲਪੇਟ ਵਿਚ ਲਿਆ ਹੈ। ਉਥੇ ਵਾਇਰਸ ਦੇ ਨਾਲ ਮੌਤਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਅਮਰੀਕਾ ਵਿਚ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 13 ਲੱਖ ਤੋਂ ਪਾਰ ਪਹੁੰਚ ਗਈ ਹੈ। ਉਥੇ ਹੀ ਵਾਇਰਸ ਦੀ ਲਪੇਟ ਵਿਚ ਆਏ ਕੇ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਬਾਮਾ ਨੇ ਅਮਰੀਕਾ ਦੀ ਇਸ ਹਾਲਤ ਲਈ ਟਰੰਪ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

ਓਬਾਮਾ ਦਾ ਵੈੱਬ ਕਾਲ ਹੋਇਆ ਲੀਕ
ਬਰਾਕ ਓਬਾਮਾ ਦਾ ਟਰੰਪ ‘ਤੇ ਨਿਸ਼ਾਨਾ ਵਿੰਨ੍ਹਣ ਵਾਲਾ ਇਕ ਵੈੱਬ ਕਾਲ ਲੀਕ ਹੋਇਆ ਹੈ। ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਬਰਾਕ ਓਬਾਮਾ ਵੈੱਬ ਕਾਲ ਵਿਚ ਆਪਣੇ ਪ੍ਰਸ਼ਾਸਨ ਦੇ ਕੁਝ ਸਾਬਕਾ ਸਹਿਯੋਗੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਨਿਆਂ ਵਿਭਾਗ ਦਾ ਟਰੰਪ ਦੇ ਸਾਬਕਾ ਰੱਖਿਆ ਸਲਾਹਕਾਰ ਮਾਇਕਲ ਫਲਿਨ ‘ਤੇ ਲੱਗੇ ਦੋਸ਼ਾਂ ਨੂੰ ਹਟਾਉਣ ਦੇ ਫੈਸਲੇ ਨੇ ਅਮਰੀਕੀ ਕਾਨੂੰਨ ਨੂੰ ਖਤਰੇ ਵਿਚ ਪਾ ਦਿੱਤਾ ਹੈ। ਮਾਇਕਲ ਫਲਿਨ ਨੂੰ ਰੂਸ ਦੇ ਮਾਮਲੇ ਵਿਚ ਐਫ. ਬੀ. ਆਈ. ਦੇ ਸਾਹਮਣੇ ਝੂਠ ਬੋਲਣ ਦਾ ਦੋਸ਼ ਪਾਇਆ ਗਿਆ ਸੀ।

ਯਾਹੂ ਨਿਊਜ਼ ਨੂੰ ਓਬਾਮਾ ਦਾ ਵੈੱਬ ਕਾਲ ਹਾਸਿਲ ਹੋਇਆ ਹੈ। ਇਸ ਵਿਚ ਓਬਾਮਾ ਆਪਣੇ ਸਾਬਕਾ ਸਟਾਫ ਦੇ ਮੈਂਬਰਾਂ ਨੂੰ ਆਖ ਰਹੇ ਹਨ ਕਿ ਉਹ ਸਭ ਜੋ ਬਾਇਡੇਨ ਦੀ ਜਿੱਤ ਲਈ ਇਕੱਠੇ ਆਉਣ। ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜੋ ਬਾਇਡੇਨ, ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੇ ਹਨ।

error: Content is protected !!