Home / ਤਾਜਾ ਜਾਣਕਾਰੀ / ਐਵੇਂ ਨਹੀਂ ਟਰੂਡੋ ਟਰੂਡੋ ਹੁੰਦੀ , ਜਾਰੀ ਕਰਤੇ ਏਨੇ ਲੱਖ ਵੀਜੇ , ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ

ਐਵੇਂ ਨਹੀਂ ਟਰੂਡੋ ਟਰੂਡੋ ਹੁੰਦੀ , ਜਾਰੀ ਕਰਤੇ ਏਨੇ ਲੱਖ ਵੀਜੇ , ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਵਿਦਿਆਰਥੀ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ ਜਾਂਦੇ ਹਨ। ਜਿੱਥੇ ਜਾਣ ਵਾਸਤੇ ਇਨ੍ਹਾਂ ਲੋਕਾਂ ਵੱਲੋਂ ਲੱਖਾਂ ਰੁਪਏ ਲਗਾ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਭਵਿੱਖ ਬਣ ਸਕੇ, ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਕਾਰਨ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਕੈਨੇਡਾ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ ਉਥੇ ਹੀ ਕੈਨੇਡਾ ਦੀ ਸਰਕਾਰ ਵੱਲੋਂ ਆਪਣੇ ਦੇਸ਼ ਵਿਚ ਆਉਣ ਵਾਲੇ ਲੋਕਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।

ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਹੁਣ ਕੈਨੇਡਾ ਸਰਕਾਰ ਵੱਲੋਂ ਏਨੇ ਲੱਖ ਵੀਜ਼ੇ ਦਿੱਤੇ ਗਏ ਹਨ , ਜਿਸ ਨਾਲ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਬਹੁਤ ਸਾਰੇ ਭਾਰਤੀਆਂ ਵੱਲੋਂ ਜਿੱਥੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉਥੇ ਹੀ ਹੁਣ ਕੈਨੇਡਾ ਦੀ ਧਰਤੀ ਤੇ ਵਸਣ ਵਾਲੇ ਬਹੁਤ ਸਾਰੇ ਭਾਰਤੀਆਂ ਨੂੰ ਫਾਇਦਾ ਹੋਇਆ ਹੈ। ਜਿੱਥੇ ਟਰੂਡੋ ਸਰਕਾਰ ਵੱਲੋਂ ਪਹਿਲੀ ਤਿਮਾਹੀ ਵਿੱਚ ਇਕ ਲੱਖ ਤੋਂ ਵਧੇਰੇ ਵੀਜ਼ੇ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਇਨ੍ਹਾਂ ਵੀਜ਼ਿਆਂ ਦੇ ਵਿਚ ਬਹੁਤ ਜਿਆਦਾ ਗਿਣਤੀ ਭਾਰਤੀ ਲੋਕਾਂ ਦੀ ਹੈ।

ਕੈਨੇਡਾ ਵਿਚ ਰਹਿਣ ਵਾਲੇ ਉਨ੍ਹਾਂ ਭਾਰਤੀਆਂ ਨੂੰ ਰਾਹਤ ਮਿਲੀ ਹੈ ਜੋ ਸਰਕਾਰ ਦੇ ਇਸ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਕੈਨੇਡਾ ਸਰਕਾਰ ਵੱਲੋਂ 2022 ਦੇ ਵਿੱਚ ਆਪਣੇ ਦੇਸ਼ ਅੰਦਰ ਦਾਖਲ ਕਰਨ ਵਾਸਤੇ ਬਣਾਈ ਗਈ ਯੋਜਨਾ ਦੇ ਅਨੁਸਾਰ 432,000 ਨਵੇਂ ਪ੍ਰਵਾਸੀਆਂ ਨੂੰ ਆਉਣ ਦਾ ਮੌਕਾ ਦਿੱਤਾ ਜਾਵੇਗਾ।

ਕੈਨੇਡਾ ਸਰਕਾਰ ਵੱਲੋਂ 2022 ਸਾਲ ਦੇ 3 ਮਹੀਨਿਆਂ ਵਿੱਚ ਹੀ 108,000 ਲੋਕਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਭਾਰਤੀ ਸ਼ਾਮਲ ਹਨ। ਕਿਉਂਕਿ ਕੈਨੇਡਾ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। 2021 -22 ਦੌਰਾਨ ਵੀ ਜਿੱਥੇ ਕੈਨੇਡੀਅਨ ਸਰਕਾਰ ਵੱਲੋਂ 210,000 ਤੋਂ ਵਧੇਰੇ ਸਥਾਈ ਨਿਵਾਸੀਆਂ ਨੂੰ ਨਾਗਰਿਕਤਾ ਦਿੱਤੀ ਗਈ ਸੀ। ਉਥੇ ਹੀ ਆਉਣ ਵਾਲੇ ਵਰ੍ਹੇ ਵਿੱਚ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣਗੇ।

error: Content is protected !!