ਅਮਰੀਕਾ ਦਾ ਬਾਡਰ ਪਾਰ ਕਰਾਉਂਦਾ ਸੀ ਪੰਜਾਬੀ
ਨਿਊਯਾਰਕ – ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਵਿਅਕਤੀਆਂ ਨੂੰ ਆਪਣੀ ਟੈਕਸੀ ‘ਚ ਲਿਜਾਣ ਬਦਲੇ ਮੋਟੀ ਰਕਮ ਵਸੂਲਣ ਵਾਲੇ ਇਕ 30 ਸਾਲਾ ਪੰਜਾਬੀ ਟੈਕਸੀ ਚਾਲਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ | ਟੈਕਸੀ ਚਾਲਕ ਜਸਵਿੰਦਰ ਸਿੰਘ ਹਾਲ ਦੀ ਘੜੀ ਫਿਲਾਡੇਲਫੀਆ ‘ਚ ਰਹਿੰਦਾ ਸੀ | ਸੰਯੁਕਤ ਰਾਜ ਅਮਰੀਕਾ ਦੇ ਅਟਾਰਨੀ ਗਰਾਂਟ ਜੈਕੁਇਥ ਨੇ ਵੀਰਵਾਰ ਨੂੰ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਲੋਕਾਂ ਨੂੰ ਵਿੱਤੀ ਲਾਭ ਲਈ ਆਪਣੀ ਟੈਕਸੀ ‘ਚ ਲਿਜਾਣ ਲਈ 12 ਮਹੀਨਿਆਂ ਦੀ ਸ ਜ਼ਾ ਸੁਣਾਈ |
ਉਬੇਰ ਦੇ ਟੈਕਸੀ ਡਰਾਈਵਰ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ 1 ਜਨਵਰੀ 2019 ਤੋਂ 20 ਮਈ 2019 ਦਰਮਿਆਨ ਪੈਸਿਆਂ ਬਦਲੇ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਕੁਝ ਲੋਕਾਂ ਨੂੰ ਆਪਣੀ ਟੈਕਸੀ ‘ਚ ਬਿਠਾਇਆ ਸੀ | ਇਸ ਮਾਮਲੇ ‘ਚ ਜਸਵਿੰਦਰ ਨੂੰ 20 ਮਈ 2019 ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਜਸਵਿੰਦਰ ਨੇ ਇਕ ਬੱਚੇ ਸਮੇਤ ਦੋ ਵਿਅਕਤੀਆਂ ਜੋ ਕੈਨੇਡਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਏ ਸਨ, ਨੂੰ ਨਿਊਯਾਰਕ ਸੂਬੇ ‘ਚ ਇਕ ਜਗ੍ਹਾ ਛੱਡਿਆ ਸੀ | ਉਸ ਨੂੰ ਇਸ ਦੇ ਬਦਲੇ ਉਨ੍ਹਾਂ ਕੋਲੋਂ 2200 ਅਮਰੀਕੀ ਡਾਲਰ ਮਿਲੇ ਸਨ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
