ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 24-25 ਫਰਵਰੀ ਨੂੰ ਭਾਰਤ ਆ ਰਹੇ ਹਨ। ਟਰੰਪ ਤੋਂ ਪਹਿਲਾਂ ਹੀ ਉਨ੍ਹਾਂ ਦੀ ਕਾਰ ਭਾਰਤ ਪਹੁੰਚ ਚੁੱਕੀ ਹੈ। ਇਸ ਕਾਰ ਨੂੰ ਦੁਨੀਆਂ ਦੀ ਸਭ ਤੋਂ ਕਰਾਮਾਤੀ ਅਤੇ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ ਹੈ।
ਟਰੰਪ ਜਦੋਂ 24-25 ਫਰਵਰੀ ਨੂੰ ਭਾਰਤ ਵਿਚ ਹੋਣਗੇ ਤਾਂ ਇਸ ਕਾਰ ਦੀ ਸਵਾਰੀ ਕਰਨਗੇ। ਉਂਜ ਟਰੰਪ ਜਦੋਂ ਵੀ ਕਿਸੇ ਵਿਦੇਸ਼ ਦੌਰੇ ਉਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਇਹ ਕਾਰ ਪਹਿਲਾਂ ਹੀ ਪਹੁੰਚ ਜਾਂਦੀ ਹੈ। ਇਸ ਕਾਰ ਨੂੰ ਦੁਨੀਆਂ ਦੀ ਸਭ ਤੋਂ ਕਰਾਮਾਤੀ ਅਤੇ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਖਾਸ ਤੌਰ ਉਤੇ ਜਿਸ ਲਿਮੋਜਿਨ ਕਾਰ ਨੂੰ ਡੋਨਡਲ ਟਰੰਪ ਲਈ ਤਿਆਰ ਕੀਤਾ ਗਿਆ ਹੈ, ਉਹ ਕਾਫੀ ਸੁਰੱਖਿਅਤ ਅਤੇ ਖਾਸੀਅਤ ਨਾਲ ਭਰੀ ਹੋਈ ਹੈ। ਦੁਨੀਆਂ ਦੇ ਕਿਸੀ ਵੀ ਰਾਸ਼ਟਰ ਮੁੱਖੀ ਦੇ ਕੋਲ ਅਜਿਹੀ ਕਾਰ ਨਹੀਂ ਹੈ। ਇਸ ਕਾਰ ਦਾ ਨਾਮ ‘ਦ ਬੀਸਟ’ ਹੈ।
ਕਿਹੋ ਜਿਹੀ ਹੈ ਟਰੰਪ ਦੀ ‘ਦ ਬੀਸਟ’ ?
ਜਦੋਂ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਕਿਤੇ ਵਿਦੇਸ਼ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਖਾਸ ਲਿਮੋਜਿਨ ਕਾਰ ਘੱਟ ਤੋਂ ਘੱਟ 14 ਗੱਡੀਆਂ ਦੇ ਕਾਫੀਲੇ ਵਿਚੋਂ-ਵਿਚ ਚੱਲਦੀ ਹੈ। ਇਹ ਕਾਰ ਰਾਸ਼ਟਰਪਤੀ ਦੀਆਂ ਜ਼ਰੂਰਤਾਂ ਮੁਤਾਬਿਕ ਡਿਜਾਈਨ ਕੀਤੀ ਗਈ ਹੈ। ਇਹ ਕਾਰ ਬੰ ਬ ਪਰੂਫ, ਕੈਮੀਕਲ ਅ ਟੈ ਕ ਅਤੇ ਨਿਊ ਕਲੀ ਅਰ ਅ ਟੈ ਕ ਪਰੂਫ ਹੈ। ਮਤਲਬ, ਸੁਰੱਖਿਆ ਦੇ ਲਿਹਾਜ ਨਾਲ ਇਕਦੱਮ ਪਰਫੈਕਟ। ਇਸ ਕਾਰ ਦਾ ਹਰ ਹਿੱਸਾ ਖਾਸ ਹੈ, ਜੋ ਸਮਾਂ ਆਉਣ ਉਤੇ ਅਲੱਗ ਭੂਮਿਕਾਵਾਂ ਨਿਭਾਉਂਦਾ ਹੈ।
ਡਰਾਈਵਰ ਦੀ ਸੀਟ ਨਾਲ ਪੂਰਾ ਕਮਿਊਨੀਕੇਸ਼ਨ ਸੈਂਟਰ ਵੀ ਚੱਲ ਰਿਹਾ ਹੁੰਦਾ ਹੈ। ਇਹ ਗੱਡੀ ਜੀਪੀਐਸ ਨਾਲ ਲੈਸ ਹੁੰਦੀ ਹੈ। ਡਰਾਈਵਰ ਖੁਦ ਜਾਬਾਂਜ ਕਮਾਂਡੋ ਹੁੰਦਾ ਹੈ, ਉਹ ਅਜਿਹਾ ਖਾਸ ਸ਼ੌਫਰ ਹੁੰਦਾ ਹੈ, ਜੋ ਕਿਸੇ ਵੀ ਹਾਲਾਤ ਵਿਚ ਕਾਰ ਨੂੰ ਡਰਾਈਵ ਕਰ ਸਕਦਾ ਹੈ। ਉਸ ਦਾ ਕੈਬਿਨ ਕੱਚ ਤੋਂ ਅਲੱਗ ਹੁੰਦਾ ਹੈ।
ਪਿੱਛੇ ਟਰੰਪ 6 ਜਾਂ 7 ਲੋਕਾਂ ਨਾਲ ਬੈਠ ਸਕਦੇ ਹਨ, ਪਰ ਹਰ ਸੀਟ ਨੂੰ ਗਲਾਸ ਨਾਲ ਚੈਂਬਰ ਦੇ ਰੂਪ ਵਿਚ ਅਲੱਗ ਕੀਤਾ ਜਾ ਸਕਦਾ ਹੈ। ਇਸ ਗਲਾਸ ਨੂੰ ਉੱਪਰ-ਥੱਲੇ ਕਰਨ ਦਾ ਬਟਨ ਰਾਸ਼ਟਰਪਤੀ ਦੇ ਕੋਲ ਹੁੰਦਾ ਹੈ। ਸੀਟ ਉਤੇ ਰਾਸ਼ਟਰਪਤੀ ਬੈਠਦੇ ਹਨ, ਉਸ ਦੇ ਕੋਲ ਸੈਟੇਲਾਈਟ ਫੋਨ ਹੁੰਦਾ ਹੈ, ਜਿਸ ਨਾਲ ਉਹ ਸਿੱਧੇ ਪੈਂਟਾਗਨ ਅਤੇ ਉਪ ਰਾਸ਼ਟਰਪਤੀ ਨਾਲ ਗੱਲ ਕਰ ਸਕਦੇ ਹਨ। ਉਨ੍ਹਾਂ ਦੇ ਕੋਲ ਪੈਨਿਕ ਬਟਨ ਅਤੇ ਆਕਸੀਜਨ ਸਪਲਾਈ ਬਟਨ ਵੀ ਹੁੰਦਾ ਹੈ।
ਇਸ ਕਾਰ ਦਾ ਰੇਟ ਡੇਢ ਮਿਲੀਅਨ ਡਾਲਰ ਹੈ, ਮਤਲਬ ਭਾਰਤੀ ਕਰੰਸੀ ਮੁਤਾਬਿਕ ਕਰੀਬ 10 ਕਰੋੜ ਰੁਪਏ ਹੈ, ਹਾਲਾਂਕਿ ਇਸ ਕਾਰ ਦੀ ਸਾਰੀਆਂ ਖੂਬੀਆਂ ਬਾਰੇ ਕਿਤੇ ਵੀ ਨਹੀਂ ਦੱਸਿਆ ਜਾਂਦਾ, ਪਰ ਇਹ ਕਿਸੇ ਵੀ ਕਿਲ੍ਹੇ ਤੋਂ ਜਿਆਦਾ ਮਜ਼ਬੂਤ ਹੁੰਦੀ ਹੈ। ਇਸ ਦਾ ਭਾਰ 20,000 ਪੌਂਡ ਹੈ।
