Home / ਤਾਜਾ ਜਾਣਕਾਰੀ / ਇੰਗਲੈਂਡ ਚ ਸਿੱਖ ਡਾਕਟਰਾਂ ਨੂੰ ਇਸ ਕਰਕੇ ਹਟਾਇਆ ਗਿਆ ਨੌਕਰੀ ਤੋਂ ਸਾਰੀ ਦੁਨੀਆਂ ਹੈਰਾਨ

ਇੰਗਲੈਂਡ ਚ ਸਿੱਖ ਡਾਕਟਰਾਂ ਨੂੰ ਇਸ ਕਰਕੇ ਹਟਾਇਆ ਗਿਆ ਨੌਕਰੀ ਤੋਂ ਸਾਰੀ ਦੁਨੀਆਂ ਹੈਰਾਨ

ਹੁਣੇ ਆਈ ਤਾਜਾ ਵੱਡੀ ਖਬਰ

ਲੰਡਨ- ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਵਿਚ ਕੰਮ ਕਰ ਰਹੇ ਪੰਜ ਸਾਬਤ-ਸੂਰਤ ਸਿੱਖ ਡਾਕਟਰਾਂ ਨੂੰ ਦਾੜ੍ਹੀ ਨਾ ਸ਼ੇਵ ਕਰਨ ਕਾਰਣ ਅਸਥਾਈ ਤੌਰ ‘ਤੇ ਨੌਕਰੀਓਂ ਕੱਢ ਦਿੱਤਾ ਗਿਆ। ਇਸ ਦੇ ਪਿੱਛੇ ਕਾਰਣ ਇਹ ਦੱਸਿਆ ਗਿਆ ਕਿ ਉਹਨਾਂ ਦੇ ਚਿਹਰੇ ‘ਤੇ ਸੁਰੱਖਿਆਤਮ ਮਾਸਕ ਫਿੱਟ ਨਹੀਂ ਆ ਰਹੇ।

ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਫ੍ਰੰਟਲਾਈਨ ਤੋਂ ਹਟਾਏ ਜਾਣ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਕਿਉਂਕਿ ਉਹਨਾਂ ਦੇ ਹਸਪਤਾਲਾਂ ਵਿਚ ਹਵਾ ਸ਼ੁੱਧ ਕਰਨ ਵਾਲੇ ਢੁੱਕਵੇਂ ਰੈਸਪੀਰੇਟਰ (ਪੀ.ਏ.ਪੀ.ਆਰ.) ਨਹੀਂ ਸਨ। ਪਰਸਪੈਕਸ ਹੁੱਡ, ਜਿਹੜੀ ਪੱਗ ਅਤੇ ਦਾੜ੍ਹੀ ਨੂੰ ਕਵਰ ਕਰਦੀ ਹੈ, ਨੂੰ ਐਫ.ਐਫ.ਪੀ. 3 ਜਾਂ ਐਨ 95 ਦੀ ਬਜਾਏ ਤੀਬਰ ਦੇਖਭਾਲ ਅਤੇ ਉੱਚ ਨਿਰਭਰਤਾ ਇਕਾਈਆਂ ਵਿਚ ਪਹਿਨਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਇਹ ਸਮੱਸਿਆ ਤਾਂ ਖੜ੍ਹੀ ਹੋਈ ਕਿਉਂਕਿ ਐਨ.ਐਚ.ਐਸ. ਟਰੱਸਟਾਂ ਨੇ ਆਪਣੇ ਯਹੂਦੀ, ਮੁਸਲਿਮ ਅਤੇ ਸਿੱਖ ਸਟਾਫ ਦੀਆਂ ਲੋੜਾਂ ਦਾ ਮੁਲਾਂਕਣ ਕੀਤੇ ਬਗੈਰ “ਅੰਨ੍ਹੇਵਾਹ” ਸਾਜ਼ੋ-ਸਮਾਨ ਖਰੀਦਿਆ ਸੀ। ਐਨ.ਐਚ.ਐਸ. ਵਿਚ ਤਕਰੀਬਨ 200 ਸਾਬਤ-ਸੂਰਤ ਸਿੱਖ ਡਾਕਟਰ ਹਨ। ਸਿੰਘ ਨੇ ਕਿਹਾ ਕਿ ਅੱਧੇ ਹਸਪਤਾਲ ਟਰੱਸਟਾਂ ਵਿਚ ਸਿਰਫ 10ਪੀ ਪੀ.ਏ.ਪੀ.ਆਰ. ਹਨ।

ਇਹਨਾਂ ਡਾਕਟਰਾਂ ਵਿਚੋਂ ਇਕ, ਮਿਡਲੈਂਡਜ਼ ਦੇ ਇਕ ਹਸਪਤਾਲ ਵਿਚ ਕੰਮ ਕਰਨ ਵਾਲੇ 40 ਸਾਲਾ ਇਕ ਸਿੱਖ ਅਨੱਸਥੀਸੀਆ ਸਲਾਹਕਾਰ ਨੂੰ ਇਹ ਬਦਲ ਦਿੱਤਾ ਗਿਆ ਕਿ ਜਾਂ ਤਾਂ ਉਹ ਆਪਣੀ ਦਾੜ੍ਹੀ ਸ਼ੇਵ ਕਰਨ ਨਹੀਂ ਤਾਂ ਸੈਕੰਡਰੀ ਸ਼੍ਰੇਣੀ ‘ਤੇ ਕੰਮ ਕਰਨ। ਸਿੰਘ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹ ਐਫ.ਐਫ.93 ਮਾਸਕ ਉਸ ‘ਤੇ ਫਿੱਟ ਹੋ ਰਿਹਾ ਸੀ, ਜੋ ਕਿ ਮਾਸਕ ਨੂੰ ਪੂਰੀ ਤਰ੍ਹਾਂ ਸੀਲ ਕਰਦਾ ਸੀ। ਸਿੰਘ ਨੇ ਦੱਸਿਆ ਕਿ ਡਾਕਟਰ ਦੀ ਆਪਰੇਸ਼ਨ ਥਿਏਟਰ ਤੋਂ ਵੀ ਡਿਊਟੀ ਹਟਾ ਦਿੱਤੀ ਗਈ। ਡਾਕਟਰ ਦੇ ਸਾਥੀਆਂ ਨੂੰ ਉਸ ਦੀਆਂ ਡਿਊਟੀਆਂ ਸੰਭਾਲਣੀਆਂ ਪਈਆਂ, ਜਿਸ ਕਾਰਣ ਉਹਨਾਂ ਦਰਮਿਆਨ ਤਣਾਅ ਪੈਦਾ ਹੋ ਗਿਆ। ਕੁਝ ਦਿਨਾਂ ਬਾਅਦ, ਉਸ ਨੇ ਦੁਖੀ ਹੋ ਕੇ ਮੇਰੇ ਨਾਲ ਸੰਪਰਕ ਕੀਤਾ। ਉਸ ਦੇ ਟਰੱਸਟ ਨੂੰ ਉਸ ਲਈ ਸਹੀ ਪੀ.ਪੀ.ਈ. ਮੁਹੱਈਆ ਕਰਵਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਕ ਹਫਤੇ ਬਾਅਦ ਉਸ ਨੂੰ ਸਹੀ ਮਾਸਕ ਮਿਲਿਆ ਪਰ ਤੁਸੀਂ ਕਦੇ ਵੀ ਮਾਸਕ ਪਾਉਣ ਤੇ ਸ਼ੇਵ ਕਰਨ ਵਿਚਾਲੇ ਚੋਣ ਨਹੀਂ ਕਰ ਸਕਦੇ।

ਪੀ.ਏ.ਪੀ.ਆਰਜ਼., ਜੋ ਕਿ ਦੁਬਾਰਾ ਵਰਤੋਂ ਯੋਗ ਹਨ, ਜਰਮਨੀ ਅਤੇ ਅਮਰੀਕਾ ਤੋਂ ਆਉਂਦੇ ਹਨ ਅਤੇ ਇਸ ਦੀ ਕੀਮਤ 1000 ਯੂਰੋ ਹੈ, ਜਦੋਂ ਕਿ ਐੱਫ.ਐੱਫ.ਪੀ3 ਜਾਂ ਐਨ.95 ਮਾਸਕ ਦੀ ਕੀਮਸ 5 ਤੋਂ 10 ਯੂਰੋ ਹੈ। ਉਹਨਾਂ ਨਾਲ ਇਕ ਹੋਰ ਡਾਕਟਰ ਨੇ ਸੰਪਰਕ ਕੀਤਾ ਜੋ ਕਿ ਬਾਲ ਰੋਗ ਮਾਹਰ ਸਨ, ਜਿਹਨਾਂ ਨੂੰ ਮਿਡਲੈਂਡ ਵਿਚ ਫ੍ਰੰਟਲਾਈਨ ਡਿਊਟੀ ਤੋਂ ਹਟਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਲੰਡਨ ਵਿਚ ਵੀ ਤਿੰਨ ਡਾਕਟਰਾਂ ਨਾਲ ਅਜਿਹਾ ਹੀ ਕੀਤਾ ਗਿਆ। ਸਾਰੇ ਪੰਜ ਡਾਕਟਰ ਹੁਣ, ਸਿੱਖ ਡਾਕਟਰ ਐਸੋਸੀਏਸ਼ਨ ਦੀ ਦਖਲਅੰਦਾਜ਼ੀ ਦੇ ਕਾਰਣ, ਸਹੀ ਮਾਸਕ ਲੈ ਕੇ ਫ੍ਰੰਟਲਾਈਨ ‘ਤੇ ਵਾਪਸ ਆ ਗਏ ਹਨ।

ਸਿੰਘ ਨੇ ਸਿੱਖ ਕੌਂਸਲ ਯੂਕੇ ਨਾਲ ਮਿਲ ਕੇ 3 ਅਪ੍ਰੈਲ ਨੂੰ ਐਨ.ਐਚ.ਐਸ. ਦੇ ਮੁੱਖ ਕਾਰਜਕਾਰੀ ਸਰ ਸਾਈਮਨ ਸਟੀਵਨਜ਼ ਨੂੰ ਪੱਤਰ ਲਿਖ ਕੇ ਹਸਪਤਾਲਾਂ ਨੂੰ ਸਿੱਖ ਸਟਾਫ ਨੂੰ ਢੁੱਕਵੇਂ ਪੱਧਰ ਦਾ ਪੀ.ਪੀ.ਈ. ਮੁਹੱਈਆ ਕਰਾਉਣ ਲਈ ਕਿਹਾ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਸਿੱਖ ਹੈਲਥਕੇਅਰ ਪੇਸ਼ੇਵਰ ਨੂੰ ਮਰੀਜ਼ਾਂ ਦੀ ਮਦਦ ਕਰਨ ਲਈ ਉਹਨਾਂ ਦਾ ਵਿਸ਼ਵਾਸ ਤੋੜਨ ਜਾਂ ਉਹਨਾਂ ਦੀ ਫ੍ਰੰਟਲਾਈਨ ਐਨ.ਐਚ.ਐਸ. ਦੀ ਭੂਮਿਕਾ ਤੋਂ ਹਟਣ ਦੇ ਵਿਚਕਾਰ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਅਜਿਹਾ ਕਰਨਾ ਬਰਾਬਰਤਾ ਐਕਟ 2010 ਦੀ ਉਲੰਘਣਾ ਹੋਵੇਗੀ। ਐਨ.ਐਚ.ਐਸ. ਵਿਚ ਕੰਮ ਕਰਨ ਵਾਲੇ ਬਹੁਤ ਸਾਰੇ ਸਿੱਖ ਮੈਡੀਕਲ ਮਾਹਰਾਂ ਨੇ ਇਸ ਨਾਜ਼ੁਕ ਸਮੇਂ ਦੌਰਾਨ ਐਨ.ਐਚ.ਐਸ. ਵਿਚ ਆਪਣੇ ਸਹਿਕਰਮੀਆਂ ਦੇ ਨਾਲ ਕੰਮ ਕਰਦੇ ਹੋਏ ਆਪਣੇ ਹੁਨਰ ਅਤੇ ਤਜ਼ਰਬੇ ਦੀ ਵਰਤੋਂ ਕਰਦੇ ਰਹਿਣ ਦੀ ਆਪਣੀ ਪੁਰਜ਼ੋਰ ਇੱਛਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਉਹਨਾਂ ਨੂੰ ਆਸਥਾ ਤੇ ਪੇਸ਼ੇ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਹਿਣਾ ਸਹੀ ਨਹੀਂ ਹੈ। ਸਿੱਖਾਂ ਲਈ, ਉਹਨਾਂ ਦੀ ਦੇਖਭਾਲ ਦਾ ਫਰਜ਼ ਉਹਨਾਂ ਦੇ ਵਿਸ਼ਵਾਸ ਨਾਲ ਅੰਦਰੂਨੀ ਤੌਰ ‘ਤੇ ਜੁੜਿਆ ਹੋਇਆ ਹੈ।

29 ਅਪ੍ਰੈਲ ਨੂੰ, ਐਨ.ਐਚ.ਐਸ. ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ, ਪ੍ਰੋਫੈਸਰ ਸਟੀਫਨ ਪੋਵਿਸ ਨੇ ਵਾਅਦਾ ਕਰਦਿਆਂ ਵਾਪਸ ਲਿਖਿਆ ਕਿ ਇਸ ਖੇਤਰ ਵਿਚ ਵਾਜਬ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ਓਰੀਜ਼ਿਨ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਦੱਸਿਆ ਕਿ ਇਹ ਸਹੀ ਸੀ ਕਿ ਜੇ ਉਹਨਾਂ ਕੋਲ ਸਹੀ ਪੀ.ਪੀ.ਈ. ਨਹੀਂ ਸੀ ਤਾਂ ਉਹਨਾਂ ਨੂੰ ਫ੍ਰੰਟਲਾਈਨ ਤੋਂ ਹਟਾ ਦਿੱਤਾ ਗਿਆ ਸੀ ਪਰ ਉਹਨਾਂ ਕਿਹਾ ਕਿ ਉਹਨਾਂ ਨੂੰ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਲਈ ਢੁੱਕਵੇਂ ਮਾਸਕ ਆਰਡਰ ਕਰਨ ਦੀ ਜ਼ਰੂਰਤ ਹੈ, ਬਿਨਾਂ ਕਿਸੇ ਕੀਮਤ ਦੇ। ਤੁਸੀਂ ਸਿੱਖ ਜਾਂ ਮੁਸਲਮਾਨਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਨਹੀਂ ਕਰ ਸਕਦੇ।

error: Content is protected !!