Home / ਵਾਇਰਲ / ਇਹ ਪੜ੍ਹ ਕੇ ਰੋਂਗਟੇ ਖੜੇ ਹੋ ਜਾਣਗੇ- ਬੇਗੈਰਤੀ ਵਲ ਵੱਧਦਾ ਪੰਜਾਬ

ਇਹ ਪੜ੍ਹ ਕੇ ਰੋਂਗਟੇ ਖੜੇ ਹੋ ਜਾਣਗੇ- ਬੇਗੈਰਤੀ ਵਲ ਵੱਧਦਾ ਪੰਜਾਬ

ਇਹ ਪੰਜਾਬ ਦਾ ਏ। ਜੋ ਲਿਖਿਆ। ਮੈਨੂੰ ਨਵੇਂ ਜਮਾਨੇ ਦੀਆਂ ਹਵਾਵਾਂ ਚੋ ਉਸੇ ਦਾਨੇ ਪੰਜਾਬ ਦੀ ਤਾਂਘ ਏ। ਮੈਂ ਪੁਰਾਤਨ ਪੰਥੀ ਸਹੀ। ਸਾਨੂੰ ਹੀਰ ਵੰਨੇ ਪੰਜਾਬ ਦੀ ਨਹੀਂ ਮਾਈ ਭਾਗੋ ਵੰਨੇ ਪੰਜਾਬ ਦੀ ਲੋੜ ਆ। ਨਵੇਂ ਜਮਾਨੇ ਦੀਆਂ ਸਹੇੜੀਆਂ ਨਵੀਆਂ ਬਿਮਾਰੀਆਂ ਦਾ ਇਲਾਜ ਨਹੀਂ ਮੇਰੇ ਕੋਲ। ਤਾਂ ਪ੍ਰਹੇਜ ਕਰਨ ਨੂੰ ਫਿਰਦਾਂ ਆਂ।ਥੋੜੇ ਕੁ ਸਾਲਾਂ ਚ ਬੇਗੈਰਤੀ ਬਿਮਾਰੀ ਵਾਗੂੰ ਫੈਲੀ ਏ ਪੰਜਾਬ ਚ।ਅਜੇ ਭਲਕ ਦੀ ਤੇ ਗੱਲ ਆ ਭੀ ਕੁੜੀ ਮੁੰਡੇ ਨੂੰ ਵੇਖਾਉਣ ਦੀ ਥਾਂ ਫੋਟੋ ਘੱਲ ਦਿੰਦੇ ਸੀ ਵਿਚੋਲੇ ਹੱਥ। ਜੇ ਕਿਤੇ ਰਿਸ਼ਤਾ ਸਿਰੇ ਨਾ ਚੜਨਾ ਤੇ ਮਾਪਿਆਂ ਵਿਚੋਲੇ ਦੇ ਗਲ ਗੂਠ ਦੇ ਕੇ ਆਖਣਾ ਕਿ ਕੁੜੀ ਦੀ ਫੋਟੋ ਵਾਪਸ ਮੰਗਵਾ। ਫੋਟੋਆਂ ਦੀ ਮੋੜ ਮੁੜਾਈ ਹੋਣੀ। ਸ਼ਾਇਦ ਸੋਚਣਾ, ਐਵੇਂ ਅਗਲਾ ਕੀ ਪਤਾ ਬੋਝੇ ਪਾਈ ਫਿਰੇ।ਹੁਣ ਨਵੀਂ ਪਨੀਰੀ ਰੋਜ਼ਾਨਾ ਫੇਸਬੁੱਕ ਤੇ ਅਪਲੋਡ ਨਾ ਕਰਲੇ ਤਾਂ ਅਗਲੀ ਨੂੰ ਚੈਨ ਨਹੀਂ ਆਉਂਦਾ ।ਫਿਲਪੀਨਣਾ ਬਦਨਾਮ ਸੀ ਕਦੇ ਔਨਲਾਈਨ ਚੈਟਿੰਗ ਨੂੰ। ਹੁਣ ਟਿਕਟੌਕ ਖੋਲ ਲਉ । ਪੰਜਾਬ ਦੀਆਂ ਕੁੜੀਆਂ ਫਿਲਪੀਨਣਾ ਨੂੰ ਮਾਤ ਪਾ ਗਈਆਂ। ਧੌਲ ਦਾੜੀਏ ਬਾਪੂ ਤੇ ਚਿੱਟੇ ਝਾਟੇ ਵਾਲੀਆਂ ਮਾਈਆਂ ਨਹੀਂ ਬਚੀਆਂ। ਇਹਨਾਂ ਕੀ ਡੱਕਣਾ ਸੀ।

ਇਹ ਹੋਣਾ ਸੀ ਸ਼ਾਇਦ। ਪਿਛਲੇ ਸਮਿਆਂ ਚ ਜੋ ਚਲਿਆ ਉਹਨੇ ਫਲ ਦੇਣਾ ਸੀ।ਗੀਤਾਂ ਦਾ ਸਭ ਨੂੰ ਪਤਾ। ਫਿਲਮਾਂ ਰਾਹੀਂ ਵੀ ਪ੍ਰਚਾਰ ਕੀਤਾ ਗਿਆ ਬਾਕਾਇਦਾ ਕਿ ਮੁੰਡੇ ਕੁੜੀ ਦੇ ਪਿਆਰ ਚ ਲੱਤ ਅੜਾਉਣ ਵਾਲੇ ਜਾਲਮ ਤੇ ਬੇਅਕਲੇ ਨੇ। ਤੇ ਮੁੰਡੇ ਕੁੜੀ ਦੀ ਜਿੰਦਗੀ ਤਾ ਈ ਸਫਲ ਆ ਜੇ ਪਿਆਰ ਕਰ ਲੈਣ।ਸ਼ਰਮਾਂ ਰੱਜ ਕੇ ਭੰਡੀਆਂ। ਜੇ ਬੰਦਾ ਆਪਣੀ ਜਨਾਨੀ ਤੋਂ ਸ਼ਰਮ ਹਯਾ ਰੱਖਦਾ ਵਿੱਥ ਪਾ ਕੇ ਤੁਰਦਾ ਤੇ ਉਹ ਅਨਪੜ੍ਹ ਗਵਾਰ ਸਿੱਧ ਕੀਤਾ ।ਸਾਡੀਆਂ ਕੁਝ ਆਪਣੀਆਂ ਰਵਾਇਤਾਂ ਸੀ। ਜਿੰਨਾਂ ਸਹਾਰੇ ਭਾਈਚਾਰਾ ਬੱਝਾ ਸੀ। ਕੁਝ ਰੀਤਾਂ ਸਿਖਿਆਵਾਂ ਸਨ ਜਿਨ੍ਹਾਂ ਦਾ ਮਖੌਲ ਬਣਾ ਸਾਨੂੰ ਉਹਨਾਂ ਨਾਲੋਂ ਤੋੜਿਆ ਗਿਆ।ਮੇਰੀ ਸ਼ਰੀਕੇ ਚੋਂ ਭੂਆ ਦੀ ਕੁੜੀ, ਮੇਰੀ ਭੈਣ, ਆਪਣੇ ਨਾਨਕੇ ਮਤਲਬ ਸਾਡੇ ਪਿੰਡ ਰਹਿੰਦੀ ਹੁੰਦੀ ਸੀ। ਨਿੱਕੇ ਹੁੰਦੇ ਕੋਟਲਾ ਛਪਾਕੀ ਜਾਂ ਕੁਝ ਹੋਰ ਖੇਡਣਾ। ਜਦੋਂ ਉਸਦੀ ਵਾਰੀ ਆਉਣੀ ਉਹਨੇ ਘਰ ਨੱਠ ਜਾਣਾ ਤੇ ਪੱਜ ਮਾਰਨਾ ” ਮੇਰੀ ਮੰਮੀ ਆਂਹਦੀ ਆ ਭੀ ਮੁੰਡਿਆਂ ਨਾਲ ਖੇਡੀਏ ਤੇ ਕੰਨ ਪੱਕ ਜਾਂਦੇ ਆ” ਬੜਾ ਸੂਤਰ ਸੀ ਉਸਦਾ।ਸ਼ਾਇਦ ਇਸੇ ਸਿਖਿਆ ਨੇ ਉਦੋਂ ਧੀਆਂ ਪੁੱਤਰਾਂ ਚ ਖੁੱਲ ਨਹੀਂ ਵਰਤਣ ਦਿੱਤੀ। ਨਹੀਂ ਤੇ ਅੱਜ “ਕੋ ਐਜੂਕੇਸ਼ਨ” ਨੇ ਐਸੇ ਮਹੌਲ ਵਿਗਾੜੇ ਆ ਭੀ ਜਮਾਤਾਂ ਦੇ ਮਹੌਲ ਅਮਰੀਕੀ ਫਿਲਮਾਂ ਵਰਗੇ ਹੋਏ ਫਿਰਦੇ ਨੇ। ਕੁੜੀ ਨੂੰ ਇਸ ਗੱਲ ਚ ਕੋਈ ਬੁਰਾਈ ਨਹੀਂ ਲਗਦੀ ਕਿ ਜਮਾਤੀ ਕੋਈ ਮੁੰਡਾ ਉਸ ਨੂੰ ਹੱਥ ਕਿੱਥੇ, ਕਿਵੇਂ ਲਾਉਂਦਾ ਏ। ਇੱਕ ਸ਼ਰਮ ਵਾਲਾ ਪਰਦਾ ਨਹੀਂ ਦਿਸਦਾ ਕਿਤੇ।

ਹਫਤੇ ਕੁ ਪਹਿਲਾਂ ਫੇਸਬੁੱਕ ਤੇ ਅਮਰੀਕੀ ਸਰਦਾਰ ਨੇ ਦੋਵਾਂ ਪੰਜਾਬਾਂ ਦੇ ਸਾਂਝੇ ਗਰੁੱਪ ਚ ਇਕ ਕਵਿਤਾ ਪਾਈ ਤੇ ਇੱਕ ਕੁੜੀ ਦੀ ਫੋਟੋ ਲਾ ਦਿੱਤੀ। ਥੱਲੇ ਪਾਕਿਸਤਾਨੀ ਪੰਜਾਬ ਦੇ ਕਿਸੇ ਮੁੰਡੇ ਦਾ ਫਿਕਰਾ ਸੀ ਭੀ ” ਸਰਦਾਰ ਕਵਿਤਾ ਤੇ ਠੀਕ ਆ ਪਰ ਧੀ ਭੈਣ ਦੀ ਫੋਟੋ ਲਾਉਣ ਦੀ ਕਰਤੂਤ ਜਚੀ ਨਹੀਂ” ਉਏ ਹੋਏ। ਨਿਹਾਲ ਹੋ ਗਿਆ। ਮੈਂ ਰਾਜਾ ਹੁੰਦਾ ਤੇ ਇਸ ਮੁੰਡੇ ਨੂੰ ਸੋਨੇ ਨਾਲ ਤੋਲ ਦਿੰਦਾ। ਇਹ ਸਾਡਾ ਵਿਰਸਾ ਏ। ਧੀਆਂ ਦੀ ਨੁਮਾਇਸ਼ ਨਹੀਂ ਕਰੀਦੀ।
ਨਿੱਕੇ ਹੁੰਦਿਆਂ ਅਖਬਾਰ ਪੜਨੀ ਤੇ ਸੰਪਾਦਕ ਦੇ ਨਾਂ ਤੇ ਲੋਕਾਂ ਦੀਆਂ ਚਿੱਠੀਆਂ ਪੜਨੀਆਂ। ਰੋਜ ਇੱਕ ਚਿੱਠੀ ਐਹੋ ਜਹੀ ਜਰੂਰ ਹੁੰਦੀ ਕਿ ” ਬੱਸਾਂ ਚ ਲਗਦੇ ਗੰਦੇ ਗੀਤਾਂ ਤੋਂ ਲੋਕ ਪ੍ਰੇਸ਼ਾਨ “। ਨਿੱਤ ਹੀ ਤਕਰੀਬਨ। ਬੁੱਢਿਆਂ ਬਾਪੂਆਂ ਗੀਤ ਲੱਗਾ ਵੇਖ ਡਰਾਈਵਰ ਦੁਆਲੇ ਡਾਂਗ ਚੁੱਕ ਲੈਣੀ ਭੀ “ਮਾਈਂ ਜਾਵਿਆ ਦਿਖਦਾ ਨਹੀਂ ਬੱਸ ਚ ਧੀਆਂ ਬੈਠੀਆਂ, ਤੂੰ ਗੀਤ ਲਾਏ ਆ ” ਕਿੱਥੇ ਗਏ ਉਹ ਗੈਰਤਾਂ ਵਾਲੇ। ਹੁਣ ਦੇ ਤੇ ਭਾਵੇਂ ਮੁੰਡੇ ਕੁੜੀਆਂ ਡਰਾਈਵਰ ਦੇ ਹੱਕ ਚ ਨਿੱਤਰ ਆਉਂਦੇ ਭੀ ਬੁੱਢਾ ਸਾਨੂੰ ਗੀਤ ਨਹੀਂ ਸੁਣਨ ਦਿੰਦਾ। ਭੈਣ ਭਰਾ ਲਾਗੇ ਬਹਿ ਕੇ ਟੀ ਵੀ ਤੇ ਗੀਤ ਵੇਖਦੇ ਵੇਖੇ ਆ।

ਸਾਡੇ ਪਿਉ ਦਾਦੇ ਨਚਾਰ ਨਹੀਂ ਹੁੰਦੇ ਸਨ। ਸਾਡੇ ਟੱਬਰ ਦੇ ਕਿਸੇ ਬਜੁਰਗ ਨੂੰ ਨੱਚਣਾ ਨਹੀਂ ਆਉਂਦਾ ਸੀ। ਬਾਲਪੁਣੇ ਵੇਲੇ ਨਾਚਾ ਕਹਾਉਣਾ ਗਾਲ਼ ਵਰਗਾ ਲਗਦਾ ਰਿਹਾ। ਪਤਾ ਨਹੀਂ ਭਾਂਗੜੀ ਕੌਣ ਸਨ। ਪੁਰਾਣੇ ਕਦੇ ਕਿਤੇ ਸ਼ੁਗਲ ਕਰ ਲੈਂਦੇ ਹੋਣ ਤੇ ਪਤਾ ਨਹੀਂ। ਫੇਰ ਪਤਾ ਨਹੀਂ ਐ ਗੱਲ ਫੈਲਗੀ ਕਿ ਜਿੰਨੂ ਭੰਗੜਾ ਨਹੀਂ ਆਉਂਦਾ ਉਹ ਪੰਜਾਬੀ ਹੈਨੀ ਜਿਵੇਂ। ਸਾਡੇ ਚਾਚਿਆਂ ਦੇ ਵਿਆਵਾਂ ਤੇ ਡੋਲੀ ਘਰ ਆਉਣੀ ਤੇ ਬੰਦਿਆਂ ਕੰਮ ਧੰਦੇ ਲਗ ਜਾਣਾ ਜਾਂ ਬਹਿ ਕੇ ਗੱਲੀ ਬਾਤੀਂ ਲਗ ਜਾਣਾ । ਰਿਸ਼ਤੇਦਾਰੀਆਂ ਦੀਆਂ ਗੱਲਾਂ ਮੁੱਕਣ ਚ ਨਾ ਆਉਣੀਆਂ। ਜਨਾਨੀਆਂ ਨੇ ਅੱਡ ਹੋ ਕੇ ਨੱਚ ਲੈਣਾ। ਗਿੱਧਾ ਪਾ ਲੈਣਾ। ਬੰਦਿਆਂ ਦੀ ਕੀ ਮਜਾਲ ਕੇ ਧੀਆਂ ਭੈਣਾਂ ਨੂੰ ਨੱਚਦੀਆਂ ਵੇਖ ਲਵੇ। ਭੈਣਾਂ ਦੇ ਹਿਲਦੇ ਲੱਕ ਵੇਖਣੇ ਕੰਜਰਾਂ ਦੇ ਕੰਮ ਹੁੰਦੇ ਸੀ। ਕੁੜੀਆਂ ਵੀ ਸ਼ਰਮ ਮੰਨਣੀ। ਜੇ ਮੇਰੇ ਵਰਗਾ ਨਿਆਣਾ ਕਿਤੇ ਗਿੱਧਾ ਵੇਖਣ ਡਹਿ ਪੈਂਦਾ ਤੇ ਭੈਣਾਂ ਨੇ ਬੋਲੀ ਪਾਉਣੀ।
“ਤੀਰ ਤੀਰ ਤੀਰ…ਭੈਣਾਂ ਨੱਚਦੀਆਂ ਸ਼ਰਮਿੰਦੇ ਵੇਖਣ ਵੀਰ।” ਹੁਣ ਧੀਆਂ ਸਟੇਜਾਂ ਤੇ ਚੜ ਗਈਆਂ। ਕੰਜਰਲ ਪ੍ਰੋਗਰਾਮ ਹਰ ਸਕੂਲ ਚ ਚਲ ਪਏ। ਮੁੰਡੇ ਨਚਾਰ ਹੋ ਗਏ। ਵਿਆਹ ਅਖਾੜੇ ਬਣ ਗਏ। ਨਾਲੇ ਜੇ ਰਿਸ਼ਤੇਦਾਰੀਆਂ ਚ ਆਸ਼ਕੀ ਚੱਲਣ ਡਹਿ ਪਈ ਆ ਤੇ ਕੀ ਅਸੀਂ ਜਿੰਮੇਵਾਰ ਨਹੀਂ?? ਜੁੱਟ ਦੀ ਭੈਣ ਘਰ ਹੋਣੀ ਤੇ ਬੂਹੇ ਦੀ ਸਰਦਲ ਨਾ ਟੱਪਣੀ। ਬੂਹੇ ਅੱਗਿਉਂ ਵਾਜ ਦੇ ਕੇ ਮੁੜ ਪੈਣਾ। ਪਾਣੀ ਵੀ ਗਲੀ ਚ ਮੰਗਵਾ ਕੇ ਪੀਤਾ। ਹੁਣ ਜਿਹੜੇ ਯਾਰ ਦੀ ਭੈਣ ਮੂੰਹ ਮੱਥੇ ਲਗਦੀ ਏ ਤੇ ਉਹਦੇ ਘਰ ਗੇੜੇ ਤੇ ਗੇੜਾ ਰੱਖਣਗੇ।

ਇਹਨਾਂ ਨੂੰ ਕੀ ਸਮਝ ਕੇ ਯਾਰਾਂ ਜੁੱਟਾਂ ਪਿੱਛੇ ਅਹੀਂ ਜਾਨ ਦੇਣ ਵਾਲੀ ਕੌਮ ਆ ਤੇ ਭੈਣ ਤੇ ਦੁਸ਼ਮਣ ਦੀ ਵੀ ਭੈਣ ਹੀ ਮੰਨਦੇ ਰਹੇ ਆ ਆਪਣੇ ਬਜੁਰਗ।ਕਿਸੇ ਘਰ ਧੀ ਜੰਮ ਪੈਣੀ ਤੇ ਉਹਨੇ ਚਿੱਟੀ ਪੱਗ ਬੰਨਣੀ ਸ਼ੁਰੂ ਕਰ ਦੇਣੀ ਭੀ ਹੁਣ ਮੈਂ ਧੀ ਵਾਲਾ ਹੋ ਗਿਆ। ਉਸ ਅੱਗੇ ਆਪਣਾ ਕਿਰਦਾਰ ਸੱਚਾ ਸੁੱਚਾ ਬਣਾ ਕੇ ਰੱਖਣਾ ਪਊ। ਮੁੰਡਪੁਣਾ ਛੱਡਣਾ ਹੋਊ ਹੌਲੀ-ਹੌਲੀ। ਕੀ ਅਸੀਂ ਧੀਆਂ ਅੱਗੇ ਬਾਬਲ ਰਾਜਾ ਬਣਨਾ ਸ਼ੁਰੂ ਕੀਤਾ?? । ਸ਼ਾਇਦ ਸਾਨੂੰ ਰੰਗ ਭੋਗਣੇ ਇੱਜਤ ਭੋਗਣ ਨਾਲੋਂ ਜਿਆਦਾ ਪਸੰਦ ਨੇ।ਧੀਆਂ ਹਿਫਾਜ਼ਤ ਮੰਗਦੀਆਂ । ਜ਼ਮਾਨਾ ਤਰੱਕੀ ਕਰ ਰਿਹਾ ਪਰ ਮਨੁੱਖੀ ਫਿਤਰਤ ਚ ਕੋਈ ਫਰਕ ਨਹੀਂ। ਸੋਚਾਂ ਗੰਧਲੀਆਂ ਤੇ ਨੀਤਾਂ ਮਾੜੀਆਂ ਹੀ ਹੋਈਆਂ ਨੇ।ਇੱਕ ਨਿੱਕੀ ਜਹੀ ਲਾਪਰਵਾਹੀ ਤੁਹਾਡੀ ਜਿੰਦਗੀ ਦੇ ਖੇੜੇ ਖੋਹ ਲਵੇਗੀ। ਟੱਬਰ ਉਜਾੜ ਸਕਦੀ ਏ।ਅੰਤ ਇਹੋ ਕਿ ਮੇਰੀਆਂ ਗੱਲਾਂ ਸਭ ਤੇ ਲਾਗੂ ਨਹੀਂ ਹੋਣੀਆਂ। ਹਰ ਤਰ੍ਹਾਂ ਦੇ ਬੰਦੇ ਆ ਜੱਗ ਤੇ। ਜਿੰਨੂ ਇਹ ਪੁਗਦੀਆ ਸਹੀ ਆ । ਬੇਹਯਾਈ ਜਮਾਨੇ ਨਾਲ ਹੀ ਨਹੀਂ ਲਹੂ ਨਾਲ ਵੀ ਜੰਮਦੀ ਏ। ਕੰਜਰਾਂ ਦੇ ਪਿੰਡ ਆ ਰਾਜਸਥਾਨ ਚ। ਮੋਟਰਸਾਈਕਲ ਤੇ ਲੰਘਿਉ। ਅੱਗੇ ਲੰਮੇ ਪੈਣ ਤੱਕ ਜਾਂਦੇ ਨੇ ਕਿ ਇਹਨੂੰ ਰੋਕ ਕੇ ਘਰ ਤੱਕ ਖੜੀਏ। ਗੈਰਤ ਆਪੋ ਆਪਣੀ।
ਸਨਦੀਪ ਸਿੰਘ ਤੇਜਾ

error: Content is protected !!