ਪੰਜਾਬ ਚ ਕਈ ਲੋਕੀ ਵੀ ਪੁੱਠੇ ਅਤੇ ਗ਼ਲਤ ਕੰਮ ਤੋਂ ਬਾਜ ਨਹੀਂ ਆ ਰਹੇ ਅਜਿਹੀ ਹੀ ਇਕ ਖਬਰ ਸਾਹਮਣੇ ਆਈ ਹੈ। ਜਿਹਨਾਂ ਦੀ ਸ਼ਿਕਾਇਤ ਕੀਤੀ ਗਈ ਅਤੇ ਰੰਗੇ ਹੱਥੀਂ ਕਾਬੂ ਕਰ ਲਾਏ ਗਏ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਲੁਧਿਆਣਾ – ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਚਿੱਟੇ ਦੇ ਗੜ੍ਹ ਮੰਨੇ ਜਾਣ ਵਾਲੇ ਪਿੰਡ ਤਲਵੰਡੀ ਕਲਾਂ ਤੋਂ 2 ਨੂੰ ਢਾਈ ਕਰੋੜ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਚ ਕੁਝ ਲੋਕ ਆਪਣੇ ਘਰ ਵਿਚ ਚਿੱਟੇ ਨੂੰ ਵੇਚ ਰਹੇ ਹਨ ਜਿਸ ‘ਤੇ ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਤਲਵੰਡੀ ਕਲਾਂ ਵਿਚ ਛਾਪੇਮਾਰੀ ਕੀਤੀ ਜਿੱਥੇ ਪੁਲਸ ਨੇ ਹਿਕ ਔਰਤ ਅਤੇ ਇਕ ਵਿਅਕਤੀ ਨੂੰ ਕਾਬੂ ਕਰਕੇ
ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੋਵਾਂ ਕੋਲੋਂ ਪੁਲਸ ਨੂੰ 500 ਗ੍ਰਾਮ ਚਿੱਟੇ , 42 ਹਜ਼ਾਰ ਦੀ ਡ ਰ ਗ ਸ ਮਨੀ, ਇਕ ਇਲੈਕਟ੍ਰੋਨਿਕ ਕੰਢਾ, 75 ਲਿਫਾਫੇ ਬਰਾਮਦ ਕੀਤੇ ਹਨ। ਉਨ੍ਹਾਂ ਦੀ ਪਛਾਣ ਰਵੀ ਕੁਮਾਰ ਉਮਰ 27 ਸਾਲ ਪੁੱਤਰ ਸੋਹਣ ਲਾਲ ਅਤੇ ਜੋਤੀ ਬਾਲਾ ਉਮਰ 22 ਸਾਲ ਪਤਨੀ ਮਲਕੀਤ ਕੌਰ ਵਾਸੀਆਨ ਪਿੰਡ ਤਲਵੰਡੀ ਕਲਾਂ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ ਥਾਣਾ ਐੱਸ.ਟੀ.ਐੱਫ. ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
2 ਸਾਲ ਤੋਂ ਦੋਵੇਂ ਮਿਲ ਕੇ ਵੇਚ ਰਹੇ ਸਨ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਰਵੀ ਕੁਮਾਰ ਟਰੱਕ ਚਲਾਉਣ ਦਾ ਕੰਮ ਕਰਦਾ ਹੈ ਅਤੇ ਔਰਤ ਜੋਤੀ ਬਾਲਾ ਘਰੇਲੂ ਔਰਤ ਹੈ। ਦੋਵੇਂ ਪਿਛਲੇ 2 ਸਾਲ ਤੋਂ ਚਿੱਟੇ ਦਾ ਕਾਰੋਬਾਰ ਚਲਾ ਰਹੇ ਸਨ। ਦੋਵੇਂ ਸਸਤੇ ਰੇਟ ‘ਤੇ ਚਿੱਟੇ ਖਰੀਦ ਕੇ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਹੋਇਆ ਮੋਟਾ-ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ। ਦੋਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿ ਮਾਂ ਡ ਹਾਸਲ ਕਰਕੇ ਬਰੀਕੀ ਨਾਲ ਪੁੱਛÎਗਿਛ ਕੀਤੀ ਜਾਵੇਗੀ।
ਚਿੱਟੇ ਦਾ ਗੜ੍ਹ ਮੰਨਿਆ ਜਾਂਦਾ ਹੈ ਤਲਵੰਡੀ ਕਲਾਂ -ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦਾ ਪਿੰਡ ਤਲਵੰਡੀ ਕਲਾਂ ਚਿੱਟੇ ਦੇ ਨਸ਼ੇ ਦੀ ਗੜ੍ਹ ਮੰਨਿਆ ਜਾਣ ਵਾਲਾ ਪਿੰਡ ਹੈ ਜੋ ਪੂਰੇ ਪੰਜਾਬ ਵਿਚ ਚਿੱਟੇ ਦੇ ਪਿੰਡ ਨਾਲ ਮਸ਼ਹੂਰ ਹੋ ਚੁੱਕਾ ਹੈ। ਦੇਖੋ ਇਸ ਖਬਰ ਦੀ ਪੂਰੀ ਵੀਡੀਓ ਰਿਪੋਰਟ
