Home / ਤਾਜਾ ਜਾਣਕਾਰੀ / ਇਸ ਮਹੀਨੇ ਤੱਕ ਮਿਲ ਜਾਵੇਗੀ ਕਰੋਨਾ ਦੀ ਵੈਕਸੀਨ- ਇਸ ਵੱਡੇ ਪ੍ਰੋਫੈਸਰ ਨੇ ਕੀਤਾ ਦਾਅਵਾ: ਦੇਖੋ ਪੂਰੀ ਖ਼ਬਰ

ਇਸ ਮਹੀਨੇ ਤੱਕ ਮਿਲ ਜਾਵੇਗੀ ਕਰੋਨਾ ਦੀ ਵੈਕਸੀਨ- ਇਸ ਵੱਡੇ ਪ੍ਰੋਫੈਸਰ ਨੇ ਕੀਤਾ ਦਾਅਵਾ: ਦੇਖੋ ਪੂਰੀ ਖ਼ਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿਚ 22,48,500 ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਹਾਲੇ ਤੱਕ ਨਾ ਹੀ ਇਸ ਵਾਇਰਸ ਦੀ ਕੋਈ ਦਵਾਈ ਅਤੇ ਨਾ ਨਾ ਹੀ ਕੋਈ ਵੈਕਸੀਨ ਮਿਲੀ ਹੈ। ਅਮਰੀਕਾ, ਬ੍ਰਿਟੇਨ, ਆਸਟਰੇਲੀਆ ਅਤੇ ਭਾਰਤ ਸਮੇਤ ਕਈ ਦੇਸ਼ ਵੈਕਸੀਨ ਉਤੇ ਤੇਜੀ ਨਾਲ ਕੰਮ ਕਰ ਰਹੇ ਹਨ। ਇਸ ਦੌਰਾਨ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਵੈਕਸੀਨੋਲੌਜੀ ਵਿਭਾਗ ਦੀ ਪ੍ਰੋਫੈਸਰ ਨੇ ਸਿਤੰਬਰ ਤੱਕ ਕੋਰੋਨਾ ਦੀ ਵੈਕਸੀਨ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ।

ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਦਾਅਵਾ ਕੀਤਾ ਕਿ ਅਸੀਂ ਇਕ ਅਜਿਹੀ ਬਿਮਾਰੀ ‘ਤੇ ਕੰਮ ਕਰ ਰਹੇ ਸੀ ਜਿਸ ਨੇ ਮਹਾਂਮਾਰੀ ਦਾ ਰੂਪ ਲੈ ਲਿਆ, ਜਿਸਦਾ ਨਾਮ ਐਕਸ ਰੱਖਿਆ ਗਿਆ ਸੀ। ਇਸਦੇ ਲਈ, ਸਾਨੂੰ ਯੋਜਨਾ ਬਣਾਉਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ 12 ਟੈਸਟ ChAdOx1 ਤਕਨੀਕ ਨਾਲ ਕੀਤੇ ਗਏ ਹਨ। ਸਾਡੇ ਕੋਲ ਇਕ ਖੁਰਾਕ ਤੋਂ ਹੀ ਇਮਊਨ ਨੂੰ ਲੈ ਕੇ ਬਿਹਤਰ ਨਤੀਜੇ ਪ੍ਰਾਪਤ ਹੋਏ ਹਨ, ਜਦੋਂਕਿ ਆਰ ਐਨ ਏ ਅਤੇ ਡੀ ਐਨ ਏ ਤਕਨਾਲੋਜੀ ਨਾਲ ਦੋ ਜਾਂ ਵਧੇਰੇ ਖੁਰਾਕਾਂ ਦੀ ਜ਼ਰੂਰਤ ਹੈ।

ਸਾਰਾ ਗਿਲਬਰਟ ਦਾ ਕਹਿਣਾ ਹੈ ਕਿ ਇਸ ਦਾ ਕਲੀਨਿਕਲ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਅਗਲੇ 15 ਦਿਨਾਂ ਦੇ ਅੰਦਰ ਇਸ ਟੀਕੇ ਦਾ ਇਨਸਾਨਾਂ ‘ਤੇ ਟੈਸਟ ਕੀਤਾ ਜਾਵੇਗਾ। ਸਾਡੀ ਟੀਮ ਇਸ ਟੀਕੇ ਦੀ ਸਫਲਤਾ ਪ੍ਰਤੀ 80 ਪ੍ਰਤੀਸ਼ਤ ਵਿਸ਼ਵਾਸ਼ਵਾਨ ਹੈ। ਇਸ ਦੀਆਂ 10 ਲੱਖ ਖੁਰਾਕਾਂ ਇਸ ਸਾਲ ਸਤੰਬਰ ਤੱਕ ਉਪਲਬਧ ਹੋਣਗੀਆਂ।

ਬ੍ਰਿਟੇਨ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਥੇ ਹੁਣ ਤੱਕ 70 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਜੌਹਨਸਨ ਦੀ ਹਾਲਤ ਵਿਗੜ ਜਾਣ ‘ਤੇ ਉਸ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰਨਾ ਪਿਆ ਸੀ। ਹਾਲਾਂਕਿ, ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਪ੍ਰਿੰਸ ਚਾਰਲਸ ਵੀ ਲਾਗ ਤੋਂ ਮੁਕਤ ਹੋ ਗਏ ਹਨ।

error: Content is protected !!