ਹੋ ਜਾਓ ਸਾਵਧਾਨ
ਉਤਰੀ ਭਾਰਤ ‘ਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਤੇ ਗੜੇਮਾਰੀ ਨਾਲ ਜਿਥੇ ਠੰਢ ਵਧੀ ਹੈ। ਉਥੇ, ਕਿਸਾਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤਰਾਖੰਡ ਤੇ ਦਿੱਲੀ-ਐੱਨਸੀਆਰ ‘ਚ ਸ਼ਨਿਚਰਵਾਰ ਨੂੰ ਬਾਰਿਸ਼ ਨਾਲ ਰੱਜ ਕੇ ਗੜੇਮਾਰੀ ਹੋਈ। ਇਸ ਨਾਲ ਪੰਜ ਸਾਲ ਦਾ ਰਿਕਾਰਡ ਟੁੱਟ ਗਿਆ ਹੈ।ਦਿੱਲੀ ‘ਚ ਸਵੇਰੇ 8.30 ਵਜੇ ਤੋਂ ਲੈ ਕੇ ਸ਼ਾਮ 5.30 ਵਜੇ ਤਕ 37 ਮਿਲੀਮੀਟਰ (ਐੱਮਐੱਮ) ਬਾਰਿਸ਼ ਦਰਜ ਕੀਤੀ ਗਈ। ਇਸ ਬਾਰਿਸ਼ ਨਾਲ ਹੀ ਮਾਰਚ ਮਹੀਨੇ ‘ਚ ਪਿਛਲੇ ਸਾਲ ‘ਚ ਹੋਈ ਬਾਰਿਸ਼ ਦਾ ਰਿਕਾਰਡ ਵੀ ਟੁੱਟ ਗਿਆ। ਪਹਿਲੀ ਤੋਂ 14 ਮਾਰਚ ਤਕ ਕੁਲ 101.9 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜੋ ਪਿਛਲੇ ਪੰਜ ਸਾਲ ਤੋਂ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ 2015 ‘ਚ ਮਾਰਚ ‘ਚ 97.2 ਮਿਲੀਮੀਟਰ ਬਾਰਿਸ਼ ਮੀਂਹ ਦਰਜ ਕੀਤੀ ਸੀ। ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 16.4 ਡਿਗਰੀ ਦਰਜ ਹੋਇਆ।ਨਵੀਂ ਦਿੱਲੀ ਦੇ ਸੂਬਾਈ ਮੌਸਮ ਪੁਰਵ ਅਨੁਮਾਨ ਦੇ ਮੁਖੀ ਡਾ. ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਦਿੱਲੀ ‘ਚ ਬਾਰਿਸ਼ ਤੋਂ ਇਲਾਵਾ ਇਕ ਤੋਂ ਦੋ ਸੈਂਟੀਮੀਟਰ ਤਕ ਗੜੇਮਾਰੀ ਵੀ ਹੋਈ। ਇਸ ਤੋਂ ਪਹਿਲਾਂ ਏਨੀ ਜ਼ਿਆਦਾ ਗੜੇਮਾਰੀ 2019 ‘ਚ 7 ਫਰਵਰੀ ਨੂੰ ਹੋਈ ਸੀ, ਉਦੋਂ ਦਿੱਲੀ ਤੋਂ ਨੋਇਡਾ ਜਾਣ ਵਾਲੇ ਡੀਐੱਨਡੀ ਫਲਾਈਓਵਰ ਸਮੇਤ ਯਮੁਨਾ ਐਕਸਪ੍ਰਰੈੱਸਵੇ ‘ਤੇ 7 ਕਿਲੋਮੀਟਰ ਤਕ ਗੜੇਮਾਰੀ ਦੀ ਚਾਦਰ ਬਣ ਗਈ ਸੀ।
ਪਹਾੜਾਂ ‘ਤੇ ਬਰਫ਼ਬਾਰੀ ਨੇ ਵਧਾਈਆਂ ਮੁਸ਼ਕਲਾਂ
ਉਤਰਾਖੰਡ ‘ਚ ਮਾਰਚ ‘ਚ ਪੰਜ ਸਾਲ ਬਾਅਦ ਮੌਸਮ ਇਸ ਕਦਰ ਮਿਹਰਬਾਨ ਹੋਇਆ ਹੈ। ਮਾਰਚ ਦੇ ਪਹਿਲੇ ਪੰਦਰਵਾੜੇ ‘ਚ ਵੀ ਹੁਣ ਤਕ 110 ਮਿਮੀ. ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ, ਜਦਕਿ ਆਮ ਤੌਰ ‘ਤੇ ਇਹ ਅੰਕੜਾ 38 ਮਿਮੀ. ਰਹਿੰਦਾ ਹੈ। ਇਸ ਤੋਂ ਪਹਿਲੇ ਵਰ੍ਹੇ 2015 ‘ਚ 191 ਮਿਮੀ. ਬਾਰਿਸ਼ ਰਿਕਾਰਡ ਕੀਤੀ ਗਈ ਸੀ। ਸੂਬਾ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਸੋਮਵਾਰ ਤੋਂ ਸੂਬੇ ਨੂੰ ਕੁਝ ਰਾਹਤ ਮਿਲੇਗੀ। ਉਥੇ, ਜੰਮੂ-ਕਸ਼ਮੀਰ ‘ਚ ਤਿੰਨ ਦਿਨ ਤਕ ਉੱਚ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਤੇ ਹੇਠਲੇ ਇਲਾਕਿਆਂ ‘ਚ ਹੋਈ ਬਾਰਿਸ਼ ਤੋਂ ਬਾਅਦ ਸ਼ਨਿਚਰਵਾਰ ਨੂੰ ਹਲਕੀ ਬੰਦਾਬਾਂਦੀ ਤੋਂ ਬਾਅਦ ਮੌਸਮ ਸਾਫ ਹੋ ਗਿਆ। ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਕੌਮੀ ਰਾਜ ਮਾਰਗ ਸ਼ਨਿਚਰਵਾਰ ਨੂੰ ਵੀ ਬੰਦ ਰਿਹਾ। ਪੂਰਾ ਦਿਨ ਫਸੀਆਂ ਗੱਡੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਰਿਹਾ। ਇਸ ਤੋਂ ਇਲਾਵਾ ਹਿਮਾਚਲ ‘ਚ ਵੀ ਉੱਚੇ ਇਲਾਕਿਆਂ ‘ਚ ਹੋਈ ਬਰਫ਼ਬਾਰੀ ਨੇ ਠੰਡ ਵਧਾ ਦਿੱਤੀ ਹੈ। ਕਿਨੌਰ ਜ਼ਿਲ੍ਹਾ ਦੇ ਰਾਮਪੁਰ-ਸ਼ਿਮਲਾ ਕੌਮੀ ਰਾਜ ਮਾਰਗ ‘ਤੇ ਰੱਲੀ ਕੋਲ ਸ਼ੁੱਕਰਵਾਰ ਰਾਤ ਫਿਰ ਬਰਫ਼ਬਾਰੀ ਹੋਈ। ਇਸ ਮਾਰਗ ਨੂੰ ਐੱਨਐੱਚ ਅਥਾਰਿਟੀ ਨੇ ਸ਼ਨਿਚਰਵਾਰ ਸਵੇਰੇ ਬਹਾਲ ਕਰ ਦਿੱਤਾ।
ਚਾਰਧਾਮ ਯਾਤਰਾ ਦੇ ਸੁਚਾਰੂ ਸੰਚਾਲਨ ਵੱਡੀ ਚੁਣੌਤੀ
ਉਤਰਾਖੰਡ ‘ਚ ਲਗਾਤਾਰ ਬਦਲਦਾ ਮੌਸਮ ਚਾਰਧਾਮ ਯਾਤਰਾ ਲਈ ਚੁਣੌਤੀ ਬਣ ਗਿਆ ਹੈ। ਹਾਲੇ ਆਲਮ ਇਹ ਹੈ ਕਿ ਕੇਦਾਰਨਾਥ ਦਾ ਪੈਦਲ ਮਾਰਗ ਬਰਫ਼ਬਾਰੀ ਕਾਰਨ ਸਾਫ ਹੋ ਸਕਿਆ ਹੈ। ਬਦਰੀਨਾਥ ਮਾਰਗ ‘ਤੇ ਹਾਲੇ ਬਰਫ਼ ਜੰਮੀ ਹੈ। ਗੰਗੋਤਰੀ ‘ਚ ਬਰਫ਼ ਜੰਮੀ ਹੋਈ ਹੈ ਤਾਂ ਯਮੁਨੋਤਰੀ ਮਾਰਗ ‘ਤੇ ਡਾਬਰਕੋਟ ‘ਚ ਇਕ ਨਵੀਂ ਸਲਾਈਡਿੰਗ ਜ਼ੋਨ ਬਣ ਗਈ ਹੈ। ਇਸ ਦੇ ਇਲਾਜ ਦਾ ਹਾਲੇ ਤਕ ਤਰੀਕਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਲੱਭਿਆ ਹੈ। ਦੱਸਣਯੋਗ ਹੈ ਕਿ 25 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ 26 ਅਪ੍ਰੈਲ ਨੂੰ ਯਮੁਨੋਤਰੀ ਤੇ ਗੰਗੋਤਰੀ ਦੇ ਕਪਾਟ ਖੁੱਲ੍ਹਣਗੇ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਕੇਦਰਾਨਾਥ ਤੇ 30 ਅਪ੍ਰੈਲ ਨੂੰ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣਗੇ।
21 ਮਾਰਚ ਤੋਂ ਫਿਰ ਬਦਲੇਗਾ ਮੌਸਮ
ਡਾ. ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਐਤਵਾਰ ਨੂੰ ਬੱਦਲ ਛਾਏ ਰਹਿ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ ਅਗਲੇ ਪੰਜ ਦਿਨਾਂ ਤਕ ਦਿੱਲੀ ‘ਚ ਬਾਰਿਸ਼ ਹੋਣ ਦੀ ਸਥਿਤੀ ਨਹੀਂ ਬਣੇਗੀ। 21 ਮਾਰਚ ਤੋਂ ਫਿਰ ਉੱਤਰੀ ਭਾਰਤ ‘ਚ ਪੱਛਮੀ ਗੜਬੜੀ ਦਸਤਕ ਦੇਵੇਗੀ ਪਰ ਇਸ ਦਾ ਅਸਰ ਦਿੱਲੀ ਸਮੇਤ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ‘ਚ ਨਹੀਂ ਹੋੋਵੇਗਾ।
