Home / ਤਾਜਾ ਜਾਣਕਾਰੀ / ਇਸ ਜਗ੍ਹਾ ਤੇ ਇਸ ਤਰਾਂ ਹੋਇਆ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ – ਦੇਖੋ ਵੀਡੀਓ

ਇਸ ਜਗ੍ਹਾ ਤੇ ਇਸ ਤਰਾਂ ਹੋਇਆ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ – ਦੇਖੋ ਵੀਡੀਓ

ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸ ਕਾਰ ਇਸ ਜਗ੍ਹਾ ਤੇ ਹੋਇਆ ਦੇਖੋ ਵੀਡੀਓ ਦੱਸ ਦੇਈਏ ਕਿ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਪਿੰਡ ਫਤਹਿਗੜ੍ਹ ਸ਼ੁਕਰਚਕ ਦੀ ਪੰਚਾਇਤੀ ਜ਼ਮੀਨ ‘ਚ ਕੀਤਾ ਗਿਆ ਅੰਤਿਮ ਸਸ ਕਾਰ

ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸ ਕਾਰ ਵੇਰਕਾ ਤੋਂ ਕੁੱਝ ਕਿਲੋਮੀਟਰ ਦੂਰ ਪਿੰਡ ਫਤਹਿਗੜ੍ਹ ਸ਼ੂਕਰਚੱਕ ਨੂੰ ਜਾਦੇ ਰਸਤੇ ਤੇ ਪੈਦੇ ਫਲਾਈ ਓਵਰ ਪੁਲ ਨੇੜੇ ਇੱਕ ਦਾਨੀ ਸੱਜਣ ਦੁਬਾਰਾ ਦਾਨ ਕੀਤੀ ਜਮੀਨ ਤੇ ਪੁਲਸ ਦੇ ਸ਼ ਖਤ ਪ੍ਰਬੰਧਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼ਾਮ 7 ਵਜੇ ਦੇ ਕਰੀਬ ਕੀਤਾ ਗਿਆ ਹੈ। ਅਜੀਤ ਦੱਸ ਦੇਈਏ ਕਿ ‘SGPC ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਲਈ ਕੀਤੀ ਪੇਸ਼ਕਸ਼ ” ਸੰਸਕਾਰ ਲਈ ਜਮੀਨ ਦਾ ਐਲਾਨ ਤੇ ਯਾਦਗਾਰ ਬਣਾਉਣ ਦਾ ਐਲਾਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਟਾਰੀ ਨੇੜਲੇ ਇਤਿਹਾਸਕ ਗੁਰਦੁਆਰਾ ਸਤਲਾਨੀ ਸਾਹਿਬ ਦੀ ਜਮੀਨ ਸਸਕਾਰ ਦੇਣ ਦੀ ਕੀਤੀ ਪੇਸ਼ਕਸ਼। ਇਸ ਤੋਂ ਇਲਾਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਵੱਲੋਂ ਇਸ ਸਥਾਨ ਤੇ ਭਾਈ ਨਿਰਮਲ ਸਿੰਘ ਜੀ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਆਉ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਬਾਰੇ ਜਦੋਂ-ਜਦੋਂ ਵੀ ਸਰੋਦੀ, ਸੁਰਤਾਲ ਅਤੇ ਰਾਗਗਾਰੀ ‘ਚ ਕੀਰਤਨ ਦੀ ਗੱਲ ਚੱਲੇਗੀ ਤਾਂ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦਾ ਨਾਂ ਖੁਦ-ਬ-ਖੁਦ ਜ਼ੁਬਾਨ ‘ਤੇ ਆ ਜਾਵੇਗਾ। ਭਾਈ ਸਾਹਿਬ ਗੁਣਾਂ ਦੇ ਖਜ਼ਾਨੇ ਸਨ

ਅਤੇ ਆਪਣੇ ਆਪ ‘ਚ ਇਕ ਸੰਸਥਾ ਸਨ। ਉਨ੍ਹਾਂ ਦਾ ਜਨਮ ਪਿਤਾ ਚੰਨਣ ਸਿੰਘ ਗਿਆਨੀ ਤੇ ਮਾਤਾ ਗੁਰਦੇਵ ਦੇ ਗ੍ਰਹਿ ਵਿਖੇ 12 ਅਪ੍ਰੈਲ 1952 ਨੂੰ ਨਾਨਕੇ ਪਿੰਡ ਜੰਡਵਾਲਾ, ਭੀਮੇਸ਼ਾਹ ਜ਼ਿਲਾ ਫਿਰੋਜ਼ਪੁਰ ‘ਚ ਹੋਇਆ। ਭਾਈ ਸਾਹਿਬ ਦਾ ਪਰਿਵਾਰ ਵਾਹੀ ਕਰਦਾ ਸੀ। ਇਸ ਤਰ੍ਹਾਂ ਬਾਲਕ ਨਿਰਮਲ ਸਿੰਘ ਨੇ ਵੀ ਬਾਪੂ ਨਾਲ ਖੇਤੀ ਕਰਵਾਈ ਤੇ ਮੁੱਢਲੀ ਪੜ੍ਹਾਈ ਵੀ ਪੂਰੀ ਕੀਤੀ। ਖੇਤੀ ਕਰਦੇ ਸਮੇਂ ਉਨ੍ਹਾਂ ਨੂੰ ਅਕਸਰ ਗਾਉਂਦਿਆਂ ਵੇਖ ਕੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ‘ਚ ਸੰਗੀਤਾਚਾਰੀਆ

ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਛੱਡ ਆਏ, ਜਿੱਥੇ ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਤਾਲੀਮ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਹਾਨ ਰਾਗੀ ਭਾਈ ਗੁਰਮੇਜ ਸਿੰਘ ਨਾਲ ਕੁਝ ਸਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ।ਫਿਰ ਉਨ੍ਹਾਂ ਨੇ ਆਪਣਾ ਜੱਥਾ ਬਣਾ ਲਿਆ ਅਤੇ ਰੋਹਤਕ,ਰਿਸ਼ੀਕੇਸ਼, ਤਰਨਤਾਰਨ, ਬੁੱਢਾ ਜੌਹੜ, ਰਾਜਸਥਾਨ ਵਿਖੇ ਸੇਵਾਵਾਂ ਨਿਭਾਈਆਂ।1979 ‘ਚ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਆਰੰਭ ਕੀਤੀ ਤੇ ਲੰਮਾ ਸਮਾਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ।

error: Content is protected !!