ਸੁਲਤਾਨਪੁਰ ਲੋਧੀ ਵਿਖੇ ਬੇਰ ਸਾਹਿਬ ਪਾਰਕਿੰਗ ਤੋਂ 7 ਔਰਤਾਂ ਅਤੇ 2 ਆਦਮੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਤੋਂ ਚੋਰੀ ਕੀਤਾ ਹੋਇਆ 213 ਤੋਲੇ ਸੋਨਾ, 6 ਕਟਰ, 7-8 ਮੋਬਾਈਲ ਬਰਾਮਦ ਹੋਏ ਹਨ। ਇਹ ਸੰਗਰੂਰ ਅਤੇ ਸਮਾਣਾ ਇਲਾਕੇ ਤੋਂ ਸਪੈਸ਼ਲ ਚੋਰੀ ਕਰਨ ਸੁਲਤਾਨਪੁਰ ਲੋਧੀ ਗਏ ਸਨ। ਇਨ੍ਹਾਂ ਵਿੱਚੋਂ ਇੱਕ ਔਰਤ ਦੀ ਆਪਣੀ ਇਨੋਵਾ ਗੱਡੀ ਹੈ ਅਤੇ ਉਸ ਨੇ ਗੱਡੀ ਚਲਾਉਣ ਲਈ ਡਰਾਈਵਰ ਰੱਖਿਆ ਹੋਇਆ ਹੈ। ਉਹ ਭੀੜ ਭਾੜ ਵਾਲੇ ਸਥਾਨਾਂ ਤੇ ਇਸ ਤਰ੍ਹਾਂ ਦੇ ਧੰਦੇ ਨੂੰ ਅੰਜਾਮ ਦੇਣ ਲਈ ਜਾਂਦੀ ਹੈ। ਇੱਕ ਹੋਰ ਔਰਤ ਜੇ-ਲ੍ਹ ਵਿੱਚ 10 ਸਾਲ ਲਈ ਕੈਦ ਸੀ। ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਇਕੱਠ ਕਾਰਨ ਚੋਰੀ ਦੇ ਇਰਾਦੇ ਨਾਲ ਉਹ ਤਿੰਨ ਮਹੀਨੇ ਦੀ ਪੈਰੋਲ ਤੇ ਆਈ ਹੈ। ਪੁਲਿਸ ਨੇ ਇਨ੍ਹਾਂ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੇਰ ਸਾਹਿਬ ਪਾਰਕਿੰਗ ਵਿੱਚ ਦੋ ਗੱਡੀਆਂ ਇਨੋਵਾ ਅਤੇ ਬ੍ਰਿਜਾਂ ਵਿੱਚ ਚੋਰੀ ਦੇ ਸਾਮਾਨ ਸਮੇਤ ਔਰਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ। ਇਹ ਸੱਤ ਔਰਤਾਂ ਅਤੇ ਦੋ ਆਦਮੀ ਸਨ। ਇਨ੍ਹਾਂ ਕੋਲੋਂ 213 ਗ੍ਰਾਮ ਚੋਰੀ ਦਾ ਸੋਨਾ, 7-8 ਮੋਬਾਈਲ ਅਤੇ 6 ਕਟਰ ਬਰਾਮਦ ਇਹ ਸੰਗਰੂਰ ਅਤੇ ਸਮਾਣਾ ਇਲਾਕੇ ਤੋਂ ਚੋਰੀ ਕਰਨ ਆਏ ਹਨ। ਇਨ੍ਹਾਂ ਵਿੱਚ ਇੱਕ ਜੀਤੋ ਨਾਮ ਦੀ ਔਰਤ ਹੈ। ਜਿਸ ਕੋਲ ਆਪਣੀ ਇਨੋਵਾ ਗੱਡੀ ਹੈ ਅਤੇ ਉਸ ਨੇ ਇੱਕ ਡਰਾਈਵਰ ਗੱਡੀ ਚਲਾਉਣ ਲਈ ਰੱਖਿਆ ਹੋਇਆ ਹੈ।
ਇਨ੍ਹਾਂ ਵਿੱਚ ਇੱਕ ਹੋਰ ਔਰਤ ਹੈ। ਜੋ 10 ਲਈ ਜੇਲ੍ਹ ਵਿੱਚ ਬੰਦ ਹੈ। ਸੁਲਤਾਨਪੁਰ ਲੋਧੀ ਦੇ ਪ੍ਰੋਗਰਾਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਔਰਤ ਤਿੰਨ ਮਹੀਨੇ ਦੀ ਪੈਰੋਲ ਤੇ ਬਾਹਰ ਆਈ ਹੈ ਤਾਂ ਕਿ ਇੱਥੇ ਆ ਕੇ ਚੋਰੀਆਂ ਕਰ ਸਕੇ ਰਾਜਿੰਦਰ ਸਿੰਘ ਡਰਾਈਵਰ ਨੇ ਦੱਸਿਆ ਹੈ ਕਿ ਉਹ ਇਨ੍ਹਾਂ ਤੋਂ ਕਿਰਾਇਆ ਲੈਂਦਾ ਹੈ। ਇਹ ਔਰਤਾਂ ਉਸ ਨੂੰ 2000 ਰੁਪਏ ਪ੍ਰਤੀ ਦਿਨ ਦੇ ਦਿੰਦੀਆਂ ਹਨ। ਜਦ ਕਿ ਤੇਲ ਇਹ ਔਰਤਾਂ ਖੁਦ ਪਵਾਉਂਦੀਆਂ ਹਨ। ਪਹਿਲਾਂ ਉਸ ਨੂੰ ਨਹੀਂ ਪਤਾ ਸੀ ਕਿ ਇਹ ਔਰਤਾਂ ਕਰਦੀਆਂ ਕੀ ਹਨ ਪਰ ਹੁਣ ਉਸ ਨੂੰ ਪਤਾ ਸੀ ਕਿ ਇਹ ਚੋਰੀ ਦਾ ਧੰਦਾ ਕਰਦੀਆਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
