ਕਾਪੀ … ਇੱਕ ਦਸ ਸਾਲ ਦਾ ਅਖਬਾਰ ਵੇਚਣ ਵਾਲਾ ਬੱਚਾ ਇੱਕ ਘਰ ਦਾ ਗੇਟ ਖ ੜ ਕਾ ਰਿਹਾ ਸੀ (ਸ਼ਾਇਦ ਉਸ ਦਿਨ ਅਖਬਾਰ ਨਹੀਂ ਛਪਿਆ ਹੋਵੇਗਾ)ਮਾਲਕਣ ਬਾਹਰ ਆਈ ਤੇ ਪੁੱਛਿਆ “ਕੀ ਗੱਲ ਏ. ਬੱਚਾ – ਆਂਟੀ ਜੀ, ਕੀ ਮੈਂ ਤੁਹਾਡਾ ਬਾਗ਼ ਸਾਫ਼ ਕਰ ਦੇਵਾਂ ਮਾਲਕਣ – ਨਹੀਂ ਅਸੀਂ ਨਹੀਂ ਕਰਵਾਉਣਾ. ਬੱਚਾ – ਹੱਥ ਜੋੜ ਕੇ, ਇੱਕ ਤਰਸਯੋਗ ਅਵਾਜ਼ ਵਿੱਚ .. ਆਂਟੀ ਮੈਂ ਚੰਗੀ ਤਰ੍ਹਾਂ ਸਾਫ ਕਰਾਂਗਾ..
ਮਾਲਕਣ -ਠੀਕ ਹੈ, ਕਿੰਨੇ ਪੈਸੇ ਲਵੇਂਗਾ..ਮੁੰਡਾ – ਪੈਸੇ ਨਹੀਂ ਆਂਟੀ, ਖਾਣਾ ਦੇ ਦਿਓ..ਮਾਲਕਣ- ਚਲ ਆ ਜਾ ਚੰਗੀ ਤਰ੍ਹਾਂ ਕੰਮ ਕਰਨਾ. (ਲੱਗਦਾ ਵਿਚਾਰਾ ਭੁੱਖਾ ਐ. ਪਹਿਲਾਂ ਮੈਂ ਖਾਣਾ ਦੇ ਦਿੰਨੀ ਆ, ਮਾਲਕਣ ਨੇ ਆਪਣੇ ਮੂੰਹ’ਚ ਕਿਹਾ ਮਾਲਕਣ- ਐ ਮੁੰਡਿਆ.. ਪਹਿਲਾਂ ਖਾਣਾ ਖਾ ਲੈ, ਫਿਰ ਕੰਮ ਕਰ ਲਵੀਂ…
ਬੱਚਾ – ਨਹੀਂ ਆਂਟੀ ਜੀ, ਪਹਿਲਾਂ ਮੈਂ ਕੰਮ ਨਿਬੇੜ ਲਵਾਂ, ਫੇਰ ਖਾਣਾ ਦੇ ਦੇਣਾ… ਮਾਲਕਣ – ਠੀਕ ਐ… ਇਹ ਕਹਿ ਕੇ ਉਹ ਆਪਣੇ ਕੰਮ ਚ ਲੱਗ ਗਈ… ਬੱਚਾ – ਇੱਕ ਘੰਟੇ ਬਾਅਦ, ਆਂਟੀ, ਦੇਖੋ ਕੀ ਸਫਾਈ ਸਹੀ ਹੋਈ ਜਾਂ ਨਹੀਂ.. ਮਾਲਕਣ – ਵਾਹ ਬੱਚੇ! ਤੂੰ ਬਹੁਤ ਚੰਗੀ ਤਰ੍ਹਾਂ ਸਫਾਈ ਕੀਤੀ ਐ, ਗਮਲੇ ਵੀ ਢੰਗ ਨਾਲ ਟਿਕਾਤੇ, ਓਥੇ ਬੈਠ ਮੈਂ ਖਾਣਾ ਲਿਆਉਨੀ ਆਂ… ਜਿਵੇਂ ਹੀ ਮਾਲਕਣ ਨੇ ਉਸਨੂੰ ਭੋਜਨ ਦਿੱਤਾ, ਬੱਚੇ ਨੇ ਜੇਬ ਵਿਚੋਂ ਕਾਗਜ਼ ਕੱਢਿਆ ਤੇ ਖਾਣਾ ਓਸ ਚ ਰੱਖਣ ਲੱਗਾ…
ਮਾਲਕਣ – ਭੁੱਖੇ ਢਿੱਡ ਮਿਹਨਤ ਕੀਤੀ, ਹੁਣ ਇੱਥੇ ਬੈਠ ਕੇ ਖਾ ਲੈ, ਲੋੜ ਪਈ ਤਾਂ ਹੋਰ ਦੇ ਦਵਾਂਗੀ… ਬੱਚਾ – ਨਹੀਂ ਆਂਟੀ, ਘਰੇ ਮੇਰੀ ਮਾਂ ਬਿਮਾਰ ਐ, ਸਰਕਾਰੀ ਹਸਪਤਾਲ ਤੋਂ ਦਵਾਈ ਤਾਂ ਮਿਲ ਗਈ, ਪਰ ਡਾ: ਸਾਹਬ ਨੇ ਕਿਹਾ ਹੈ ਕਿ ਦਵਾਈ ਖਾਲੀ ਪੇਟ ਨਹੀਂ ਖਾਣੀ…
ਮਾਲਕਣ ਦੀਆਂ ਅੱਖਾਂ ਚ ਹੰਝੂ ਆ ਗਏ ਅਤੇ ਮਾ ਸੂ ਮ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ… ਫੇਰ ਉਸਦੀ ਮਾਂ ਲਈ ਰੋਟੀਆਂ ਬਣਾਈਆਂ ਅਤੇ ਉਸਦੇ ਘਰ ਜਾਕੇ ਖਾਣਾ ਦੇਕੇ ਆਈ… ਨਾਲ ਹੀ ਕਿਹਾ, ਭੈਣ ਤੁਸੀਂ ਬਹੁਤ ਅਮੀਰ ਹੋ… ਜੋ ਦੌਲਤ ਤੁਸੀਂ ਆਪਣੇ ਬੱਚਿਆਂ ਨੂੰ ਦਿੱਤੀ ਐ, ਅਸੀਂ ਨਹੀਂ ਦੇ ਸਕੇ…
