Home / ਤਾਜਾ ਜਾਣਕਾਰੀ / ਆਹ ਦੇਖੋ ਸਰਕਾਰੀ ਸਕੂਲ ਚ ਮੈਡਮਾਂ ਕੀ ਕਰ ਰਹੀਆਂ ਨੇ-ਸਾਰੀ ਦੁਨੀਆਂ ਚ ਮਸ਼ਹੂਰ ਹੋ ਗਿਆ ਇਹ ਸਰਕਾਰੀ ਸਕੂਲ

ਆਹ ਦੇਖੋ ਸਰਕਾਰੀ ਸਕੂਲ ਚ ਮੈਡਮਾਂ ਕੀ ਕਰ ਰਹੀਆਂ ਨੇ-ਸਾਰੀ ਦੁਨੀਆਂ ਚ ਮਸ਼ਹੂਰ ਹੋ ਗਿਆ ਇਹ ਸਰਕਾਰੀ ਸਕੂਲ

ਦੇਖੋ ਸਰਕਾਰੀ ਸਕੂਲ ਚ ਮੈਡਮਾਂ ਕੀ ਕਰ ਰਹੀਆਂ ਨੇ

ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੁੰਮਟਾਲਾ ਦੀ ਸਾਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ। ਇਹ ਸਕੂਲ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤ-ਰ-ਜ਼ ਤੇ ਬਣਿਆ ਹੈ। ਇੱਥੇ ਬੱਚਿਆਂ ਨੂੰ ਪਲੇਅ ਵੇਅ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ। ਜਿਸ ਕਰਕੇ ਬੱਚੇ ਚਾਈਂ-ਚਾਈਂ ਸਕੂਲ ਆਉਂਦੇ ਹਨ। ਇਸ ਸਕੂਲ ਦੀ ਵਧੀਆ ਪੜ੍ਹਾਈ ਕਾਰਨ ਇਸ ਪਿੰਡ ਵਿੱਚ ਚੱਲ ਰਿਹਾ ਇੱਕ ਪ੍ਰਾਈਵੇਟ ਸਕੂਲ ਬੰਦ ਹੋ ਗਿਆ ਹੈ। ਜਦ ਕਿ ਦੂਜਾ ਬੰਦ ਹੋਣ ਵਾਲਾ ਹੈ। ਇਸ ਸਕੂਲ ਵਿੱਚ 256 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਧਿਆਪਕ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਮਹੱਤਵ ਦੇ ਰਹੇ ਹਨ। ਇਸ ਸਰਕਾਰੀ ਸਕੂਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਪੜ੍ਹਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਨਾਲੋਂ ਵੀ ਵਧੀਆ ਹੈ।

ਇੱਥੇ ਸਕੂਲਾਂ ਨੂੰ ਖੇਡ ਵਿਧੀ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਜਿਸ ਨੂੰ ਬੱਚੇ ਸੌ-ਖਾ ਸਮਝਦੇ ਹਨ। ਇੱਥੇ ਸਿੱਖਿਆ ਲੈ ਰਹੀ ਇੱਕ ਛੋਟੀ ਬੱਚੀ ਨੇ ਰੁੱਖਾਂ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਸੰ-ਭ-ਵ ਨਹੀਂ ਹੈ। ਕਿਉਂਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਜੋ ਸਾਡੇ ਸਾਹ ਲੈਣ ਲਈ ਬਹੁਤ ਜ਼ਰੂਰੀ ਹੈ। ਬੱਚੀ ਨੇ ਤ-ਰ-ਕ ਦਿੱਤਾ ਹੈ ਕਿ ਹਸਪਤਾਲ ਜਾ ਕੇ ਪਤਾ ਕਰੋ ਕਿ ਆਕਸੀਜਨ ਦਾ ਸਿਲੰਡਰ ਕਿੰਨਾ ਮਹਿੰਗਾ ਮਿਲਦਾ ਹੈ। ਸਕੂਲ ਅਧਿਆਪਕਾ ਰਜਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆਂ ਵਿੱਚ ਫੈਲਾਉਣਾ ਹੈ। ਉਨ੍ਹਾਂ ਦੇ ਸਕੂਲ ਵਿੱਚ ਹਿੰਦੀ ਦੇ ਪੀਰੀਅਡ ਵਿੱਚ ਹਿੰਦੀ ਵਿੱਚ ਗੱਲ ਕੀਤੀ ਜਾਂਦੀ ਹੈ ਅਤੇ ਇੰਗਲਿਸ਼ ਦੇ ਪੀਰੀਅਡ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ।

ਜਦ ਕਿ ਬਾਕੀ ਸਮੇਂ ਸਿਰਫ਼ ਪੰਜਾਬੀ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਬੱਚਿਆਂ ਨੂੰ ਖੇਡ ਵਿਧੀ ਨਾਲ ਸਿੱਖਿਆ ਦਿੰਦੇ ਹਨ। ਉਨ੍ਹਾਂ ਦੇ ਸਕੂਲ ਦੀ ਪੜ੍ਹਾਈ ਦਾ ਪੱਧਰ ਦੇਖ ਕੇ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ 256 ਹੋ ਗਈ ਹੈ। ਪਿੰਡ ਵਿੱਚ ਚੱਲਣ ਵਾਲਾ ਇੱਕ ਪ੍ਰਾਈਵੇਟ ਸਕੂਲ ਬੰਦ ਹੋ ਗਿਆ ਹੈ ਅਤੇ ਦੂਜਾ ਬੰਦ ਹੋਣ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਾ ਚਾਹੀਦਾ ਹੈ। ਕਿਉਂਕਿ ਪ੍ਰਾਈਵੇਟ ਸਕੂਲ ਬਹੁਤ ਜ਼ਿਆਦਾ ਫ਼ੀਸਾਂ ਵਸੂਲਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਨੌਕਰੀ ਵੀ ਤਾਂ ਮਿਲੇਗੀ। ਜੇਕਰ ਸਰਕਾਰੀ ਸਕੂਲਾਂ ਵਿੱਚ ਬੱਚੇ ਹੋਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!