ਪੰਜਾਬ ਚ ਕਲਯੁਗੀ ਪੁੱਤ ਨੇ ਕੀ ਭਾਣਾ ਵਰਤਾਇਆ
ਰਾਹੋਂ – ਮੁਹੱਲਾ ਮਕਬਰਾ ਰਾਹੋਂ ਦੇ ਰਹਿਣ ਵਾਲੇ ਇਕ ਨਸ਼ੇੜੀ ਪੁੱਤ ਵੱਲੋਂ ਪਿਓ ਦਾ ਕ ਤ ਲ ਕਰਨ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਮੁਹੱਲਾ ਮਕਬਰਾ ਦੇ ਰਹਿਣ ਵਾਲੇ ਪਰਮਜੀਤ ਪੁੱਤਰ ਸਵ. ਰਾਮ ਕ੍ਰਿਸ਼ਨ ਨੇ ਬਿਆਨ ਦਰਜ ਕਰਵਾਏ ਕਿ ਅਸੀਂ ਮੁਹੱਲਾ ਮਕਬਰਾ ਰਾਹੋਂ ਵਿਖੇ ਘਰ ਵਿਚ 3 ਭਰਾ ਰਹਿੰਦੇ ਹਾਂ ਅਤੇ ਭੈਣ ਦਾ ਵਿਆਹ ਹੋ ਚੁੱਕਿਆ ਹੈ ਅਤੇ ਮੇਰਾ ਵੱਡਾ ਭਰਾ ਕੁਲਦੀਪ ਲਾਲ ਸ਼ਾਦੀਸ਼ੁਦਾ ਹੈ ਮੈਂ ਅਤੇ ਮੇਰਾ ਛੋਟਾ ਭਰਾ ਪੁਰਸ਼ੋਤਮ ਦਾਸ ਜੋ ਕਿ ਕੁਆਰੇ ਹਾਂ ਅਤੇ ਆਪਣੇ ਪਿਤਾ ਰਾਮ ਕ੍ਰਿਸ਼ਨ ਨਾਲ ਰਹਿੰਦੇ ਹਾਂ
ਮੇਰੀ ਭਰਜਾਈ ਗੁਰਬਖਸ਼ ਕੌਰ ਘਰ ਸੀ ਅਤੇ ਮੇਰਾ ਭਰਾ ਕੁਲਦੀਪ ਲਾਲ ਸਕੂਲ ਤੋਂ ਬੱਚਿਆਂ ਨੂੰ ਲੈਣ ਲਈ ਗਿਆ ਸੀ। ਜਦੋਂ ਉਹ ਘਰ ਆਇਆ ਤਾਂ ਉਸਨੇ ਦੇਖਿਆ ਕਿ ਛੋਟਾ ਭਰਾ ਪੁਰਸ਼ੋਤਮ ਦਾਸ ਜਿਸਨੇ ਹੱਥ ਵਿਚ ਲੱਕੜ ਫੜੀ ਹੋਈ ਸੀ ਉਹ ਘਰ ਦੇ ਕਮਰੇ ਵਿਚੋਂ ਬਾਹਰ ਨੂੰ ਭੱਜਦਾ ਹੋਇਆ ਨਿਕਲਿਆ ਅਤੇ ਲੱਥਪੱਥ ਸੀ। ਮੇਰੇ ਭਰਾ ਪੁਰਸ਼ੋਤਮ ਦਾਸ ਨੇ ਲੱਕੜ ਦੀ ਫਾੜ ਨਾਲ ਮੇਰੇ ਪਿਤਾ ਨੂੰ ਖਤਮ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਪਹਿਲਾਂ ਵੀ ਪਿਤਾ ਕੋਲੋਂ ਚਿੱਟਾ ਕਰਨ ਲਈ ਪੈਸੇ ਮੰਗ ਕੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਨਵਾਂਸ਼ਹਿਰ ਹਰਲੀਨ ਸਿੰਘ ਵੀ ਮੌਕੇ ’ਤੇ ਪਹੁੰਚੇ। ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਪਿਤਾ ਦੇ ਕਾਤਲ ਪੁਰਸ਼ੋਤਮ ਦਾਸ ਨੂੰ ਕਾ ਬੂ ਕਰ ਕੇ ਉਸਦੇ ਖਿਲਾਫ਼ ਥਾਣਾ ਰਾਹੋਂ ਵਿਖੇ ਦਰਜ ਕੀਤਾ ਜਾਵੇਗਾ ਅਤੇ ਕੱਲ ਇਸ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |