ਹੁਣ ਪੰਜਾਬੀਆਂ ਦਾ ਵਿਦੇਸ਼ ਜਾਣਾ ਔਖਾ ਜਾਂ ਸੌਖਾ
ਆਸਟਰੇਲੀਆ ਸਰਕਾਰ ਵੱਲੋਂ ਵੀਜ਼ਾ ਨਿਯਮਾਂ ਵਿਚ ਕੁਝ ਤਬਦੀਲੀ ਕਰ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਵੱਲੋਂ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਨੂੰ ਚੁਣਨ ਵਾਲੇ ਪਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦਾ ਕਾਰਨ ਆਸਟਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਹੋ ਰਹੀ ਬੇਤਹਾਸ਼ਾ ਭੀੜ ਨੂੰ ਘੱਟ ਕਰਨਾ ਹੈ। ਸਰਕਾਰ ਦੁਆਰਾ ਸ਼ਰਤ ਰੱਖੀ ਜਾ ਰਹੀ ਹੈ ਕਿ ਸਕਿਲਡ ਵੀਜ਼ਾ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਨੂੰ ਤਿੰਨ ਸਾਲ ਪੇਂਡੂ ਖੇਤਰਾਂ ਜਾਂ ਛੋਟੇ ਸ਼ਹਿਰਾਂ ਵਿੱਚ ਗੁਜ਼ਾਰਨੇ ਪੈਣਗੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਦੀ ਨੀਤੀ ਲਾਗੂ ਕਰਨ ਨਾਲ ਆਸਟ੍ਰੇਲੀਆ ਲਈ ਬੱਕਰੀ ਪਾਲਕਾਂ,
ਅਦਾਕਾਰਾਂ ਪਾਇਲਟ, ਤਰਖਾਣਾ, ਹੋਮਿਓਪੈਥਿਕ ਡਾਕਟਰਾਂ ਨਰਸਾਂ ਅਤੇ ਪੁਰਾਤੱਤਵ ਮਾਹਿਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜਿਹੜੇ ਵਿਅਕਤੀ ਪੇਂਡੂ ਖੇਤਰਾਂ ਜਾਂ ਛੋਟੇ ਸ਼ਹਿਰਾਂ ਵਿੱਚ ਰਹਿਣ ਪ੍ਰਤੀ ਦਿਲਚਸਪੀ ਦਿਖਾਉਣਗੇ। ਉਨ੍ਹਾਂ ਨੂੰ 25000 ਵੀਜ਼ੇ ਦਿੱਤੇ ਜਾਣਗੇ। ਜਿਹੜੇ ਵੀਜ਼ੇ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਦਿੱਤੇ ਜਾਂਦੇ ਸਨ। ਉਨ੍ਹਾਂ ਦੀ ਗਿਣਤੀ 19000 ਸੀ। ਪਰ ਇਸ ਵਿੱਚ 3000 ਦੀ ਕਮੀ ਕਰ ਦਿੱਤੀ ਗਈ ਹੈ। ਇਹ ਗਿਣਤੀ ਹੁਣ 16000 ਰਹਿ ਗਈ ਹੈ। ਆਸਟਰੇਲੀਆ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਆਦਿ ਵਿੱਚ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ।
ਜ਼ਿਆਦਾਤਰ ਪ੍ਰਵਾਸੀ ਇੱਥੇ ਆਉਣ ਵਿੱਚ ਹੀ ਦਿਲਚਸਪੀ ਦਿਖਾ ਰਹੇ ਹਨ। ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਦਾ ਕਹਿਣਾ ਹੈ ਕਿ ਪਰਥ ਅਤੇ ਗੋਲਡ ਕੋਰਸ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਇੱਛਾ ਹੈ ਕਿ ਉੱਥੇ ਵੀ ਪ੍ਰਵਾਸੀ ਆਉਣ ਅਜਿਹੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਹੀ ਉਨ੍ਹਾਂ ਦੇ ਨਿਯਮਾਂ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ। ਫੈਡਰਲ ਸਰਕਾਰ ਦੀ ਇਸ ਨੀਤੀ ਨਾਲ ਆਸਟਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਲਗਾਤਾਰ ਵਧਦੀ ਜਾ ਰਹੀ। ਆਬਾਦੀ ਵਿੱਚ ਕੁਝ ਕਮੀ ਹੋਵੇਗੀ। ਕਿਉਂਕਿ ਹਰ ਪਰਵਾਸੀ ਇਨ੍ਹਾਂ ਵੱਡੇ ਸ਼ਹਿਰਾਂ ਵੱਲ ਰੁਖ਼ ਕਰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
