Home / ਤਾਜਾ ਜਾਣਕਾਰੀ / ਆਸਟ੍ਰੇਲੀਆ ਚ ਵਾਪਰਿਆ ਕਹਿਰ , ਛਾਈ ਦੇਸ਼ ਚ ਇਸ ਕਾਰਨ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਸਟ੍ਰੇਲੀਆ ਚ ਵਾਪਰਿਆ ਕਹਿਰ , ਛਾਈ ਦੇਸ਼ ਚ ਇਸ ਕਾਰਨ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕੁਝ ਹਾਦਸੇ ਮਨੁੱਖ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਕਾਰਨ ਵਾਪਰ ਜਾਂਦੇ ਹਨ , ਜਿਸ ਦੇ ਚੱਲਦੇ ਇਨ੍ਹਾਂ ਹਾਦਸਿਆਂ ਦੌਰਾਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ । ਇਹ ਹਾਦਸੇ ਵੱਖ ਵੱਖ ਰੂਪਾਂ ਵਿੱਚ ਵਾਪਰਦੇ ਹਨ ਤੇ ਕਈ ਤਰ੍ਹਾਂ ਦੀ ਤਬਾਹੀ ਮਚਾਏ ਬਿਨਾਂ ਨਹੀਂ ਟਲਦੇ । ਪਰ ਕੁਝ ਹਾਦਸੇ ਕੁਦਰਤ ਦੀ ਕਰੋਪੀ ਕਾਰਨ ਵੀ ਮਨੁੱਖ ਨੂੰ ਝੱਲਣੇ ਪੈਂਦੇ ਹਨ। ਬੀਤੇ ਕੁਝ ਸਮੇਂ ਤੋਂ ਲਗਾਤਾਰ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕੁਦਰਤੀ ਆਫ਼ਤਾਂ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰੇ ਹਨ , ਇਨ੍ਹਾਂ ਹਾਦਸਿਆਂ ਦੌਰਾਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ । ਜਿਸ ਦਾ ਮੁਆਵਜ਼ਾ ਅਜੇ ਤੱਕ ਮਨੁੱਖੀ ਜਨਜੀਵਨ ਨੂੰ ਭੁਗਤਣਾ ਪੈ ਰਿਹਾ ਹੈ । ਅਜਿਹਾ ਹੀ ਇਕ ਭਿਆਨਕ ਹਾਦਸਾ ਵਾਪਰਿਆ ਹੈ । ਜਿਸ ਕਾਰਨ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਣ ਦੀ ਖਬਰ ਪ੍ਰਾਪਤ ਹੋ ਰਹੀ ਹੈ ।

ਦਰਅਸਲ ਇਹ ਰੂਹ ਕੰਬਾਊ ਮਾਮਲਾ ਆਸਟਰੇਲੀਆ ਦੇ ਤਸਮਾਨੀਆ ਰਾਜ ਦੇ ਵਿੱਚ ਵਾਪਰਿਆ ਹੈ । ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਇਕ ਝੂਲਾ ਨੀਚੇ ਡਿੱਗ ਪਿਆ ਤੇ ਇਸ ਝੁਲੇ ਦੇ ਡਿੱਗਣ ਦੇ ਕਾਰਨ ਕਈ ਬਚਿਆ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਇੱਥੇ ਬਾਊਸੀ ਕੈਸਲ ਮਤਲਬ ਉਛਾਲ ਵਾਲਾ ਝੂਲਾ ਤੇਜ਼ ਹਵਾਵਾਂ ਦੇ ਕਾਰਨ ਬੱਤੀ ਫੁੱਟ ਉਚਾਈ ਤੋਂ ਡਿੱਗ ਗਿਆ। ਜਿਸ ਕਾਰਨ ਘੱਟੋ ਘੱਟ ਚਾਰ ਬੱਚਿਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

ਜਦ ਕਿ ਇਸ ਪੂਰੀ ਘਟਨਾ ਦੌਰਾਨ ਪੰਜ ਹੋਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਦਿਲ ਦਹਿਲਾਉਣ ਵਾਲੀ ਇਹ ਘਟਨਾ ਵਾਪਰੀ ਹੈ ਜਿਸ ਤੇ ਹਰ ਕਿਸੇ ਦੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਉੱਥੇ ਹੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਦੇ ਵਾਪਰਨ ਤੋਂ ਬਾਅਦ ਅਮਰੀਕਾ ਦੇ ਪ੍ਰਧਾਨਮੰਤਰੀ ਸਕੌਟ ਮੌਰੀਸਨ ਨੇ ਵੀ ਇਸ ਪੂਰੀ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕੀ ਛੋਟੇ ਛੋਟੇ ਬੱਚੇ ਝੂਲੇ ਤੇ ਪੂਰੇ ਮਜ਼ੇ ਕਰ ਰਹੇ ਸਨ ।

ਪਰ ਅਚਾਨਕ ਇਸ ਭਿਆਨਕ ਹਾਦਸੇ ਤੋਂ ਬਾਅਦ ਇਹ ਮਜ਼ਾ ਮਾਤਮ ਵਿੱਚ ਬਦਲ ਗਿਆ , ਇਹ ਘਟਨਾ ਦਿਲ ਤੋਡ਼ ਕੇ ਰੱਖ ਦੇਣ ਵਾਲੀ ਹੈ । ਜ਼ਿਕਰਯੋਗ ਹੈ ਕਿ ਅਜੇ ਤਕ ਬੱਚਿਆਂ ਦੀ ਉਮਰ ਤੇ ਉਨ੍ਹਾਂ ਦੇ ਨਾਮ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਪਰ ਮੌਕੇ ਤੇ ਪੁਲੀਸ ਨੇ ਪਹੁੰਚ ਕੇ ਜੋ ਬੱਚੇ ਇਸ ਪੂਰੀ ਘਟਨਾ ਦੌਰਾਨ ਜ਼ਖ਼ਮੀ ਹੋਏ ਸਨ ਉਨ੍ਹਾਂ ਪੰਜਾ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

error: Content is protected !!