Home / ਤਾਜਾ ਜਾਣਕਾਰੀ / ਆਪਣੇ ਪੁੱਤ ਨੂੰ ਮਿਲਣ ਵਾਸਤੇ ਮਾਂ ਪਹੁੰਚੀ ਸੀ ਕਨੇਡਾ ਵਾਪਰ ਗਿਆ ਵੱਡਾ ਭਾਣਾ

ਆਪਣੇ ਪੁੱਤ ਨੂੰ ਮਿਲਣ ਵਾਸਤੇ ਮਾਂ ਪਹੁੰਚੀ ਸੀ ਕਨੇਡਾ ਵਾਪਰ ਗਿਆ ਵੱਡਾ ਭਾਣਾ

ਆਈ ਤਾਜਾ ਵੱਡੀ ਖਬਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮੈਰਿਟ ਵਿੱਚ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਿਦ ਕਟਾਰੀਆ ਦੀ ਇੱਕ ਸੜਕ ਹਾ ਦ ਸੇ ਵਿੱਚ ਜਾਨ ਚਲੀ ਗਈ। ਉਹ ਪੰਜਾਬ ਦੇ ਸ਼ਹਿਰ ਮਖੂ ਨਾਲ ਸਬੰਧਿਤ ਦੱਸਿਆ ਜਾਂਦਾ ਹੈ। ਉਸ ਦੇ ਦੋ ਸਾਥੀਆਂ ਦੇ ਸੱ ਟਾਂ ਲੱਗੀਆਂ ਹਨ। ਇਹ ਤਿੰਨੇ ਹੀ ਇੱਕ ਕਾਰ ਵਿੱਚ ਸਵਾਰ ਸਨ। ਜਦ ਕਿ ਕਾਰ ਨੂੰ ਅਰਸ਼ਿਦ ਚਲਾ ਰਿਹਾ ਸੀ। ਉਸ ਦੇ ਸਾਥੀਆਂ ਦੀ ਪਛਾਣ ਪੁਲਿਸ ਦੁਆਰਾ ਨਹੀਂ ਦੱਸੀ ਗਈ। ਅਰਸ਼ਿਦ ਦਾ ਪਿਤਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਉਸ ਦੀ ਮਾਤਾ ਆਪਣੇ ਪੁੱਤਰ ਅਰਸ਼ਿਦ ਕੋਲ ਕੈਨੇਡਾ ਆਈ ਹੋਈ ਸੀ ਕਿ ਉਸ ਨਾਲ ਇਹ ਭਾ ਣਾ ਵਾਪਰ ਗਿਆ।

ਜਦੋਂ ਅਰਸ਼ਿਦ ਅਤੇ ਉਸ ਦੇ ਸਾਥੀ ਕਾਰ ਵਿੱਚ ਸਫ਼ਰ ਕਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਇੱਕ ਖੜ੍ਹੇ ਹੋਏ ਟਰੱਕ ਥੱਲੇ ਜਾ ਵੜੀ। ਜਿਸ ਕਰਕੇ ਕਾਰ ਚਾਲਕ ਅਰਸ਼ਿਦ ਕਟਾਰੀਆ ਦੀ ਜਾਨ ਚੱਲੀ ਗਈ। ਕੈਨੇਡਾ ਵਿੱਚ ਬਰਫਬਾਰੀ ਪੈਣ ਕਾਰਨ ਸੜਕ ਤੇ ਬਰਫ ਜੰਮੀ ਹੋਈ ਸੀ। ਜਿਸ ਕਰਕੇ ਤਿਲਕਣ ਹੋਣ ਕਾਰਨ ਇਹ ਸੜਕ ਹਾ ਦ ਸਾ ਵਾਪਰ ਗਿਆ। ਜਿਨ੍ਹਾਂ ਦਿਨਾਂ ਵਿੱਚ ਸੜਕ ਤੇ ਬਰਫ ਜੰਮੀ ਹੁੰਦੀ ਹੈ। ਉਨ੍ਹਾਂ ਦਿਨਾਂ ਵਿੱਚ ਅਕਸਰ ਅਜਿਹੇ ਹਾ ਦ ਸੇ ਵਾਪਰਦੇ ਰਹਿੰਦੇ ਹਨ। ਅਜਿਹੀ ਹਾਲਤ ਵਿੱਚ ਨਵੇਂ ਡਰਾਈਵਰਾਂ ਲਈ ਗੱਡੀ ਚਲਾਉਣੀ ਮੁ ਸ਼ ਕਿ ਲ ਹੋ ਜਾਂਦੀ ਹੈ।

ਕਈ ਵਾਰ ਇਨ੍ਹਾਂ ਹਾਲਾਤਾਂ ਵਿੱਚ ਉਹ ਜਾਨ ਤੱਕ ਵੀ ਗੁਆ ਬੈਠਦੇ ਹਨ। ਇਸ ਹਾਦਸੇ ਵਿੱਚ ਅਰਸ਼ਿਦ ਦੇ ਦੋ ਸਾਥੀਆਂ ਦੇ ਸੱਟਾਂ ਲੱਗੀਆਂ ਹਨ। ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਨੇ ਅਰਸ਼ਿਦ ਦੀ ਜਾਨ ਜਾਣ ਤੇ ਬਹੁਤ ਅਫ ਸੋ ਸ ਪ੍ਰਗਟ ਕੀਤਾ ਹੈ। ਮ੍ਰਤਕ ਦੇ ਪਰਿਵਾਰ ਦੀ ਸਹਾਇਤਾ ਲਈ ਆਨਲਾਈਨ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ। ਬਰਫਬਾਰੀ ਹੋਣ ਕਾਰਨ ਸੜਕ ਤੇ ਬਲੈਕ ਆਈਸ ਜੰਮ ਜਾਂਦੀ ਹੈ। ਜਿਸ ਨਾਲ ਮੱਲੋ ਮੱਲੀ ਹਾ-ਦ-ਸੇ ਵਾਪਰ ਜਾਂਦੇ ਹਨ। ਜਿਸ ਕਰਕੇ ਨਵੇਂ ਡਰਾਈਵਰਾਂ ਨੂੰ ਮੁ-ਸ਼-ਕਿ-ਲ ਪੇਸ਼ ਆਉਂਦੀ ਹੈ।

ਇਸ ਕਰਕੇ ਹੀ ਉਨ੍ਹਾਂ ਨੂੰ ਧਿਆਨ ਨਾਲ ਡਰਾਈਵਰੀ ਕਰਨ ਅਤੇ ਸਨੋ ਟਾਇਰਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮ੍ਰਤਕ ਦੀ ਮਾਂ ਉਸ ਨੂੰ ਮਿਲਣ ਲਈ ਕੈਨੇਡਾ ਆਈ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪੁੱਤਰ ਨਾਲ ਇਸ ਤਰ੍ਹਾਂ ਭਾਣਾ ਵਾਪਰ ਜਾਵੇਗਾ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!