Home / ਤਾਜਾ ਜਾਣਕਾਰੀ / ਆਖਰ ਹੋ ਗਈਆਂ ਅੰਤਰਾਸ਼ਟਰੀ ਫਲਾਈਟਾਂ ਸ਼ੁਰੂ ਇਥੇ ਹੋ ਗਿਆ ਐਲਾਨ

ਆਖਰ ਹੋ ਗਈਆਂ ਅੰਤਰਾਸ਼ਟਰੀ ਫਲਾਈਟਾਂ ਸ਼ੁਰੂ ਇਥੇ ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ

ਕੋਰਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਤਰਾਂ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ ਤਾਂ ਜੋ ਇਹ ਵਾਇਰਸ ਜਿਆਦਾ ਫੈਲ ਨਾ ਸਕੇ। ਇਹਨਾਂ ਪਾਬੰਦੀਆਂ ਵਿਚ ਇੱਕ ਵੱਡੀ ਪਾਬੰਦੀ ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਵਿਚ ਹੈ। ਇਸ ਪਾਬੰਦੀ ਦਾ ਕਰਕੇ ਲੱਖਾਂ ਲੋਕ ਦੂਜੇ ਮੁਲਕਾਂ ਦੇ ਫਸੇ ਹੋਏ ਹਨ ਅਤੇ ਆਪਣੇ ਘਰ ਪ੍ਰੀਵਾਰਾਂ ਤੋਂ ਦੂਰ ਬੈਠੇ ਹੋਏ ਹਨ। ਹੁਣ ਇੱਕ ਵੱਡੀ ਖਬਰ ਅੰਤਰਾਸ਼ਟਰੀ ਫਲਾਈਟਾਂ ਦੇ ਸ਼ੁਰੂ ਹੋਣ ਨੂੰ ਲੈ ਕੇ ਇਸ ਦੇਸ਼ ਵਿਚੋਂ ਆ ਰਹੀ ਹੈ।

ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ ‘ਚ ਛੇ ਮਹੀਨੇ ਬਾਅਦ ਵੀਰਵਾਰ ਤੋਂ ਅੰਤਰ ਰਾਸ਼ਟਰੀ ਉਡਾਣਾਂ ਦੀ ਇਜਾਜ਼ਤ ਹੋਵੇਗੀ। ਅਧਿਕਾਰਤ ਹੁਕਮਾਂ ਮੁਤਾਬਕ ਚੀਨ ਦੇ ਸਭ ਤੋਂ ਭਰੋਸੇਯੋਗ ਮਿੱਤਰ ਦੇਸ਼ ਪਾਕਿਸਤਾਨ ਸਮੇਤ ਅੱਠ ਦੇਸ਼ਾਂ ਤੋਂ ਉਡਾਣਾਂ ਨੂੰ ਮਨਜੂਰੀ ਦਿੱਤੀ ਗਈ ਹੈ।

ਉਡਾਣਾਂ ਫਿਰ ਤੋਂ ਸ਼ੁਰੂ ਕਰਨਾ ਸ਼ਹਿਰ ‘ਚ ਵਾਇਰਸ ਦੇ ਸੀਮਤ ਹੋਣ ਦਾ ਸੰਕੇਤ ਹੈ। ਏਸ਼ੀਆ ‘ਚ ਥਾਇਲੈਂਡ, ਕੰਬੋਡੀਆ ਅਤੇ ਪਾਕਿਸਤਾਨ, ਯੂਰਪ ‘ਚ ਯੂਨਾਨ, ਡੈਨਮਾਰਕ, ਆਸਟਰੀਆ ਅਤੇ ਸਵੀਡਨ, ਉੱਤਰੀ ਅਮਰੀਕਾ ‘ਚ ਕੈਨੇਡਾ ਤੋਂ ਬੀਜਿੰਗ ਲਈ ਉਡਾਣਾਂ ਮੁੜ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਦੇਸ਼ਾਂ ‘ਚ ਬਾਕੀਆਂ ਦੇ ਮੁਕਾਬਲੇ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆ ਘੱਟ ਹੈ। ਵੀਰਵਾਰ ਪਹਿਲੀ ਸਿੱਧੀ ਉਡਾਣ ਏਅਰ ਚਾਇਨਾ ਕੰਬੋਡੀਆ ਦੀ ਰਾਜਧਾਨੀ ਨੋਮਪੇਨਹ ਤੋਂ ਬੀਜਿੰਗ ਲਈ ਚਲਾਈ ਜਾਵੇਗੀ।

ਬੀਜਿੰਗ ‘ਚ ਜਨ ਜੀਵਨ ਕਾਫੀ ਆ ਵਾਂਗ ਹੋ ਗਿਆ ਹੈ। ਹਾਲਾਂਕਿ ਕਿਸੇ ਵੀ ਇਮਾਰਤ ‘ਚ ਦਾਖਲ ਹੋਣ ਤੋਂ ਪਹਿਲਾਂ ਤਾਪਮਾਨ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੁਝ ਥਾਵਾਂ ‘ਤੇ ਲੋਕਾਂ ਨੂੰ ਇਕ ਸਰਵਵਿਆਪੀ ਸਿਹਤ ਐਪ ‘ਤੇ ਆਪਣੀ ਯਾਤਰਾ ਨੂੰ ਲੌਗ ਇਨ ਕਰਦਿਆਂ ਇਕ ਕਿਊਆਰ ਕੋਡ ਨੂੰ ਸੈਨ ਕਰਾਉਣ ਦੀ ਲੋੜ ਹੁੰਦੀ ਹੈ।

ਓਧਰ ਭਾਰਤ ‘ਚ ਫਿਲਹਾਲ ਅੰਤਰ ਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਹੈ। ਪਰ ਬੁੱਧਵਾਰ ਭਾਰਤ ਨੇ ਚੀਨ ਤੋਂ ਆਪਣੀ ਚੌਥੀ ਵੰਦੇ ਭਾਰਤ ਉਡਾਣ ਚਲਾਈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!