Home / ਤਾਜਾ ਜਾਣਕਾਰੀ / ਆਖਰ ਕਰੋਨਾ ਦੇ ਕਹਿਰ ਤੋਂ ਦੇਸ਼ ਨੂੰ ਬਚਾਉਣ ਲੀ ਅਮਰੀਕਾ ਨੇ ਚੁੱਕਿਆ ਇਹ ਵੱਡਾ ਕਦਮ

ਆਖਰ ਕਰੋਨਾ ਦੇ ਕਹਿਰ ਤੋਂ ਦੇਸ਼ ਨੂੰ ਬਚਾਉਣ ਲੀ ਅਮਰੀਕਾ ਨੇ ਚੁੱਕਿਆ ਇਹ ਵੱਡਾ ਕਦਮ

ਹੁਣੇ ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ- ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 484 ਅਰਬ ਡਾਲਰ (ਤਕਰੀਬਨ 37 ਲੱਖ ਕਰੋੜ ਰੁਪਏ) ਦੇ ਰਾਹਤ ਪੈਕੇਜ ਬਿੱਲ ‘ਤੇ ਵੀਰਵਾਰ ਨੂੰ ਆਪਣੀ ਮੋਹਰ ਲਗਾ ਦਿੱਤੀ ਹੈ। ਇਹ ਬਿੱਲ ਉਪਰੀ ਸਦਨ ਸੈਨੇਟ ਤੋਂ 2 ਦਿਨ ਪਹੀਲਾਂ ਹੀ ਪਾਸ ਹੋ ਚੁੱਕਿਆ ਹੈ। ਦੋਵਾਂ ਸਦਨਾਂ ਤੋਂ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਦੇ ਲਈ ਬਿੱਲ ਨੂੰ ਵਾਈਟ ਹਾਊਸ ਭੇਜ ਦਿੱਤਾ ਗਿਆ ਹੈ। ਛੋਟੇ ਵਪਾਰਾਂ ਦੇ ਨਾਲ ਹੀ ਹਸਪਤਾਲਾਂ ਤੇ ਕੋਰੋਨਾ ਟੈਸਟਿੰਗ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੇ ਇਸ ਬਿੱਲ ਨੂੰ ਪ੍ਰਤੀਨਿਧੀ ਸਭਾ ਵਿਚ 388 ਵੋਟਾਂ ਨਾਲ ਪਾਸ ਕੀਤਾ ਗਿਆ ਹੈ। ਬਿੱਲ ਦੇ ਖਿਲਾਫ ਸਿਰਫ 5 ਵੋਟਾਂ ਪਈਆਂ।

ਇਸ ਬਿੱਲ ਵਿਚ ਛੋਟੇ ਉਦਯੋਗਾਂ ਨੂੰ ਮਜ਼ਬੂਤੀ ਦੇਣ ਦੇ ਲਈ ਵਧੇਰੇ 310 ਅਰਬ ਡਾਲਰ ਦਾ ਪ੍ਰਸਤਾਵ ਦਿੱਤਾ ਗਿਆ ਹੈ। ਹਸਪਤਾਲਾਂ ਦੇ ਲਈ 75 ਅਰਬ ਡਾਲਰ ਤੇ ਕੋਰੋਨਾ ਵਾਇਰਸ ਟੈਸਟਿੰਗ ਦੇ ਲਈ 25 ਅਰਬ ਡਾਲਰ ਦੀ ਵਿਵਸਥਾ ਕੀਤੀ ਗਈ ਹੈ। ਇਸ ਨਵੇਂ ਬਿੱਲ ਨੂੰ ਐਮਰਜੰਸੀ ਫੰਡਿੰਗ ਪੈਕੇਜ ਕਰਾਰ ਦਿੱਤਾ ਗਿਆ ਹੈ। ਇਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਦੇ ਚੱਲਦੇ ਭਾਰੀ ਨੁਕਸਾਨ ਝੱਲਣ ਵਾਲੀ ਅਮਰੀਕੀ ਅਰਥਵਿਵਸਥਾ ਨੂੰ ਸੁਰੱਖਿਅਤ ਤਰੀਕੇ ਨਾਲ ਫਿਰ ਖੋਲ੍ਹਣ ਦਾ ਸਮਰਥਨ ਕੀਤਾ। ਦੱਸ ਦਈਏ ਕਿ ਅਮਰੀਕਾ ਦੀ 95 ਫੀਸਦੀ ਤੋਂ ਵਧੇਰੇ ਆਬਾਦੀ ਘਰਾਂ ਵਿਚ ਰਹਿਣ ਲਈ ਮਜਬੂਰ ਹੈ ਤੇ ਸਮਾਜਿਕ ਦੂਰੀ ਸਣੇ ਹੋਰ ਸਖਤ ਕਦਮ ਇਕ ਮਈ ਤੱਕ ਲਾਗੂ ਹਨ।

ਟਰੰਪ ਨੇ ਅਰਥਵਿਵਸਥਾ ਨੂੰ ਹੌਲੀ-ਹੌਲੀ ਖੋਲ੍ਹਣ ਦੀ ਲੋੜ ਦੱਸੀ ਤੇ ਸੰਕੇਤ ਦਿੱਤਾ ਕਿ ਕੋਰੋਨਾ ਦੇ ਚੱਲਦੇ ਲਾਈਆਂ ਗਈਆਂ ਪਾਬੰਦੀਆਂ ਇਕ ਮਈ ਤੋਂ ਬਾਅਦ ਵੀ ਲਾਗੂ ਰਹਿ ਸਕਦੀਆਂ ਹਨ। ਟਰੰਪ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਸੁਰੱਖਿਅਤ ਤਰੀਕੇ ਨਾਲ ਫਿਰ ਖੋਲ੍ਹਣਾ ਉਤਸ਼ਾਹਜਨਕ ਰਹੇਗਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਢਿੱਲ ਵਰਤੀਏ। ਅਮਰੀਕਾ ਨੂੰ

ਰਫਤਾਰ ਦੇਣ ਲਈ ਹਰ ਨਾਗਰਿਕ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਮਾਜਿਕ ਦੂਰੀ ਬਣਾਕੇ ਤੇ ਚਿਹਰੇ ਨੂੰ ਢੱਕ ਕੇ ਇਸ ਤੋਂ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਟਰੰਪ ਨੇ ਇਹ ਵੀ ਦੱਸਿਆ ਕਿ ਅਮਰੀਕਾ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਦੇ ਬਹੁਤ ਨੇੜੇ ਹੈ।

ਅਮਰੀਕੀ ਰਾਸ਼ਟਰਪਤੀ ਦੀ ਮੰਨੀਏ ਤਾਂ 23 ਸੂਬਿਆਂ ਵਿਚ ਨਵੇਂ ਮਾਮਲੇ ਘੱਟ ਹੋਏ ਹਨ। ਇਹੀ ਨਹੀਂ 46 ਸੂਬਿਆਂ ਨੇ ਕੋਰੋਨਾ ਵਾਇਰਸ ਜਿਹੇ ਲੱਛਣਾ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਹੈ। ਅਮਰੀਕਾ ਦੇ 16 ਸੂਬਿਆਂ ਨੇ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀਆਂ ਯੋਜਨਾਵਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ

ਕਿ ਕੁਝ ਹਫਤਿਆਂ ਵਿਚ 2.6 ਕਰੋੜ ਤੋਂ ਵਧੇਰੇ ਅਮਰੀਕੀਆਂ ਨੇ ਬੇਰੋਜ਼ਗਾਰੀ ਭੱਤਿਆਂ ਦੇ ਲਈ ਅਪਲਾਈ ਕੀਤਾ ਹੈ ਤੇ ਇਹ ਗਿਣਤੀ ਜਲਦੀ ਹੀ 4 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੋਵਾਂ ਨੇ ਹੀ 2020 ਵਿਚ ਅਮਰੀਕਾ ਵਿਚ ਨਾਕਾਰਾਤਮਕ ਵਾਧੇ ਦਾ ਅਨੁਮਾਨ ਲਾਇਆ ਹੈ।

error: Content is protected !!