ਦੁਨੀਆ ਦਾ ਅਨੋਖਾ ਵਿਆਹ
ਵਿਆਹਾਂ ਦਾ ਸ਼ੀਜਨ ਚੱਲ ਰਿਹਾ ਹੈ ਪੰਜਾਬ ਵਿੱਚ ਹਰ ਰੋਜ਼ ਇੱਕ ਸ਼ਹਿਰ ਪਿੰਡ ਚ ਅਣਗਿਣਤ ਵਿਆਹ ਹੋ ਰਹੇ ਹਨ ਪਰ ਸੁਆਦ ਤਾਂ ਉਸ ਸਮੇਂ ਆਉਦਾ ਹੈ ਜੋ ਵਿਆਹ ਪੂਰੇ ਸਮਾਜ ਨਾਲੋਂ ਅਲੱਗ ਹੋਵੇ ਜਿਸ ਵਿਆਹ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਵੇ ਆਉ ਅਜਿਹੇ ਹੀ ਵਿਆਹ ਦੀ ਗੱਲ ਕਰਦੇ ਹਾਂ ਜੋ ਅੰਮ੍ਰਿਤਸਰ ਵਿੱਚ ਹੋਇਆ ਹੈਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ ਵਿਆਹ ਤੇ ਅਸੀਂ ਬਹੁਤ ਦੇਖੇ ਹਨ ਅਤੇ ਸਬ ਜਗ੍ਹਾ ਸਰਬਾਲਾ ਮੁੰਡਿਆਂ ਨੂੰ ਹੀ ਬਣਾਇਆ ਜਾਂਦਾ ਹੈ। ਪਰ ਅੱਜ ਸਾਡਾ ਦਿਲ ਖੁਸ਼ ਹੋਇਆ ਜਦੋਂ ਇਹ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਦੇਖੀਆਂ ਜਿਥੇ ਸਰਬਾਲਾ ਦੋ ਭੈਣਾਂ ਨੂੰ ਬਣਾਇਆ ਗਿਆ ਸੀ।
ਵਧਾਈ ਦੇ ਪਾਤਰ ਹਨ ਅੰਮ੍ਰਿਤਸਰ ਦੇ ਪ੍ਰਸਿੱਧ ਸਰਦਾਰ ਪਗੜੀ ਹਾਊਸ ਵਾਲੇ ਸ. ਜਸਪ੍ਰੀਤ ਸਿੰਘ ਅਤੇ ਓਹਨਾਂ ਦੀ ਪਤਨੀ ਸ੍ਰੀਮਤੀ ਅਮਿਤ ਕੌਰ ਜਿਨ੍ਹਾਂ ਸਾਡੇ ਸਮਾਜ ਨੂੰ ਇਕ ਨਵਾਂ ਸੰਦੇਸ਼ ਦਿੱਤਾ ਅਤੇ ਓਸ ਗੀਤ ਦੀਆਂ ਸਤਰਾਂ ਨੂੰ ਸੱਚ ਕਰ ਵਿਖਾਇਆ ਕਿ ‘ਧੀਆਂ ਦਾ ਸਤਿਕਾਰ ਕਰੋ, ਪੁਤਰਾਂ ਵਾਂਗੂ ਪਿਆਰ ਕਰੋ’।ਇਸ ਕਥਨ ਤੇ ਚੱਲਦਿਆ ਉਨ੍ਹਾਂ ਨੇ ਦੋ ਸਕੀਆਂ ਧੀਆਂ ਨੂੰ ਸਰਬਾਲਾ ਬਣਾ ਕੇ ਜੋ ਪਿਆਰ ਦਿੱਤਾ ਹੈ ਉਸ ਨਾਲ ਉਨ੍ਹਾਂ ਦੀ ਪੂਰੇ ਪਰਿਵਾਰ ਸਮੇਤ ਇਸ ਅਨੋਖੇ ਵਿਆਹ ਦੀ ਚਰਚਾ ਹੋ ਰਹੀ ਹੈ। ਕਿਉਂਕਿ ਆਮ ਤੌਰ ਤੇ ਸਾਡੇ ਸਮਾਜ ਵਿੱਚ ਵਿਆਹ ਸਮੇਂ ਸਰਬਾਲਾ ਬਣਾਉਣਾ ਮੁੰਡੇ ਨੂੰ ਹੀ ਵਧੀਆ ਸਮਝਿਆ ਜਾਂਦਾ ਹੈ ਪਰ ਇਸ ਪਰਿਵਾਰ ਨੇ ਇਹ ਰੀਤ ਚਲਾ ਕੇ ਸਮਾਜ ਨੂੰ ਪੁੱਤਰਾਂ ਤੇ ਧੀਆਂ ਵਿੱਚ ਫਰਕ ਮਿਟਾਉਣ ਦੀ ਕੋਸ਼ਿਸ਼ ਕਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਕੁੱਝ ਦਿਨ ਪਹਿਲਾਂ ਹੀ ਇੱਕ ਫਤਿਹਗੜ੍ਹ ਸਾਹਿਬ ਏਰੀਆ ਚ ਵਿਆਹ ਹੋਇਆ ਸੀ ਜਿਸ ਚ ਪਰਿਵਾਰ ਵਾਲਿਆਂ ਨੇ ਜੋ ਸਮਾਜ ਨੂੰ ਇਕ ਸੇਧ ਦੇ ਗਿਆ ਤੇ ਆਉਣ ਵਾਲੇ ਸਮੇਂ ‘ਚ ਇਸਦੇ ਨਤੀਜੇ ਵੀ ਸਾਹਮਣੇ ਆਉਣਗੇ। ਦਰਅਸਲ ਫਤਿਹਗੜ੍ਹ ਸਾਹਿਬ ਦੇ ਪਿੰਡ ਭਗੜਾਨਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਇਨ੍ਹਾਂ ਜੋੜੀਆਂ ਨੇ ਜਿਥੇ ਸਾਦੇ ਵਿਆਹ ਦਾ ਸੁਨੇਹਾ ਦਿੱਤਾ, ਉਥੇ ਹੀ ਨੇਤਰਦਾਨ ਕਰਨ ਦਾ ਨੇਕ ਉਪਰਾਲਾ ਵੀ ਕੀਤਾ।
ਇਤਿਹਾਸਿਕ ਗੁਰਦੁਆਰਾ ਸਾਹਿਬ ਭਗੜਾਨਾ ‘ਚ ਸਾਦੇ ਤਰੀਕੇ ਨਾਲ ਪੰਜੋਲੀ ਕਲਾਂ ਦੇ ਦੋ ਭਰਾਵਾਂ ਜਗਜੀਤ ਸਿੰਘ ਅਤੇ ਪਰਮਿੰਦਰ ਸਿੰਘ ਦਾ ਵਿਆਹ ਹੋਇਆ। ਇਨ੍ਹਾਂ ਨਿਵੇਕਲੇ ਕਿਸਮ ਦੀ ਸ਼ੁਰੂਆਤ ਕੀਤੀ ਹੈ।ਸਿਰਫ ਵਿਆਹ ਨੂੰ ਇਨ੍ਹਾਂ ਨੇ ਸਾਦੇ ਤਰੀਕੇ ਨਾਲ ਹੀ ਨਹੀਂ ਕੀਤਾ, ਸਗੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਤੇ ਨੇਤਰਦਾਨ ਕਰਨ ਦੇ ਫਾਰਮ ਵੀ ਭਰੇ। ਬਰਾਤੀਆਂ ਦੀਆਂ ਮਿਲਣੀਆਂ ਦੀ ਰਸਮ ਵੀ ਸਿਰੋਪਾਓ ਭੇਟ ਕਰਕੇ ਨਿਭਾਈ ਗਈ।
