Home / ਤਾਜਾ ਜਾਣਕਾਰੀ / ਅਮਰੀਕਾ ਦੇ ਵਿਗਿਆਨੀਆਂ ਨੇ ਦਿੱਤੀ ਇਹ ਮਾੜੀ ਖਬਰ ਸੋਚਾਂ ਚ ਪਾਈ ਸਾਰੀ ਦੁਨੀਆਂ – ਤਾਜਾ ਵੱਡੀ ਖਬਰ

ਅਮਰੀਕਾ ਦੇ ਵਿਗਿਆਨੀਆਂ ਨੇ ਦਿੱਤੀ ਇਹ ਮਾੜੀ ਖਬਰ ਸੋਚਾਂ ਚ ਪਾਈ ਸਾਰੀ ਦੁਨੀਆਂ – ਤਾਜਾ ਵੱਡੀ ਖਬਰ

ਸੋਚਾਂ ਚ ਪਾਈ ਸਾਰੀ ਦੁਨੀਆਂ

ਵਾਸ਼ਿੰਗਟਨ (ਬਿਊਰੋ): ਅਮਰੀਕੀ ਸ਼ੋਧ ਕਰਤਾਵਾਂ ਨੇ ਇਕ ਨਵੇਂ ਅਧਿਐਨ ਵਿਚ ਅਨੁਮਾਨ ਲਗਾਇਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਅਗਲੇ 18 ਤੋਂ 24 ਮਹੀਨਿਆਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਗਲੇ 2 ਸਾਲ ਤੱਕ ਬੀਮਾਰੀ ਦੇ ਸਮੇਂ-ਸਮੇਂ ‘ਤੇ ਦੁਬਾਰਾ ਫੈਲਣ ਦੀ ਸਥਿਤੀ ਦੇ ਲਈ ਤਿਆਰ ਰਹਿਣ। ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਵਿਚ ਸੈਂਟਰ ਫੌਰ ਇੰਫੈਕਸ਼ੀਅਸ ਡਿਜੀਜ਼ ਰਿਸਰਚ ਐਂਡ ਪਾਲਿਸੀ ਵੱਲੋਂ ‘ਕੋਵਿਡ-19 ਵਿਊਪੁਆਇੰਟ’ ਨਾਮ ਨਾਲ ਕੀਤਾ ਗਿਆ ਇਹ ਅਧਿਐਨ ਇਨਫਲੂਐਂਜ਼ਾ ਮਹਾਮਾਰੀ ਦੇ ਪਿਛਲੇ ਪੈਟਰਨ ‘ਤੇ ਆਧਾਰਿਤ ਹੈ।

ਇਸ ਅਧਿਐਨ ਨੂੰ 4 ਲੋਕਾਂ ਨੇ ਮਿਲ ਕੇ ਕੀਤਾ ਹੈ। ਇਹਨਾਂ ਦੇ ਨਾਮ ਡਾਕਟਰ ਕ੍ਰਿਸਟੀਨ ਏ ਮੂਰ (ਮੈਡੀਕਲ ਡਾਇਰੈਕਟਰ CIDRAP), ਡਾਕਟਰ ਮਾਰਕ ਲਿਪਸਿਚ (ਡਾਇਰੈਕਟਰ, ਸੈਂਟਰ ਫੌਰ ਕਮਿਊਨੀਕੇਸ਼ਨ ਡਿਜੀਜ਼ ਡਾਇਨਾਮਿਕਸ, ਹਾਰਵਰਡ ਟੀ.ਐੱਚ. ਚਾਨ ਸਕੂਲ ਆਫ ਪਬਲਿਕ ਹੈਲਥ), ਜੌਨ ਐਮ ਬੈਰੀ (ਪ੍ਰੋਫੈਸਰ, ਤੁਲਾਨੇ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ) ਅਤੇ ਮਾਈਕਲ ਟੀ ਓਸਟਰਹੋਮ (ਡਾਇਰੈਕਟਰ, CIDRAP) ਹਨ।

ਸਾਲ 1700 ਦੀ ਸ਼ੁਰੂਆਤ ਦੇ ਬਾਅਦ ਦੁਨੀਆ ਭਰ ਨੇ 8 ਇਨਫਲੂਐਂਜ਼ਾ ਮਹਾਮਾਰੀਆਂ ਨੂੰ ਦੇਖਿਆ। ਇਹਨਾਂ ਵਿਚੋਂ 4 ਤਾਂ 1900 ਦੇ ਬਾਅਦ ਮਤਲਬ 1900-1919-1957 ਤੇ 1968 ਅਤੇ 2009-10 ਵਿਚ ਆਈਆਂ। ਖੋਜ ਕਰਤਾਵਾਂ ਦਾ ਤਰਕ ਹੈ ਕਿ SARS ਅਤੇ MERS ਵਰਗੀਆਂ ਕੋਰੋਨਾਵਾਇਰਸ ਬੀਮਾਰੀਆਂ ਦੀ ਪ੍ਰਕਿਰਤੀ ਨਾਲ ਮੌਜੂਦਾ SARS-CoV-2 ਦੀ ਪ੍ਰਕਿਰਤੀ ਕਾਫੀ ਵੱਖਰੀ ਹੈ। ਅਧਿਐਨ ਦੇ ਮੁਤਾਬਕ ਫਿਲਹਾਲ ਕੋਰੋਨਾਵਾਇਰਸ ਦੇ ਪੈਥੋਜੇਂਸ ਨੂੰ ਦੇਖਦੇ ਹੋਏ ਉਸ ਸੰਬੰਧੀ ਪਹਿਲਾਂ ਤੋਂ ਕੋਈ ਅੰਦਾਜ਼ੇ ਨਹੀਂ ਲਗਾਏ ਜਾ ਸਕਦੇ। ਇਨਫਲੂਐਂਜ਼ਾ ਵਾਇਰਸ ਅਤੇ ਕੋਵਿਡ-19 ਵਾਇਰਸ ਦੇ ਵਿਚ ਫਰਕ ਹੋਣ ਦੇ ਬਾਵਜੂਦ ਕਾਫੀ ਸਮਾਨਤਾਵਾਂ ਹਨ, ਜਿਸ ਨੂੰ ਵਿਗਿਆਨੀ ਵੀ ਮੰਨਦੇ ਹਨ। ਦੋਵੇਂ ਮੁੱਖ ਰੂਪ ਨਾਲ ਸਾਹ ਦੀ ਨਲੀ ਨਾਲ ਫੈਲਦੇ ਹਨ। ਦੋਵੇਂ ਵਾਇਰਸ ਬਿਨਾਂ ਲੱਛਣ ਦੇ ਵੀ ਫੈਲਦੇ ਰਹਿੰਦੇ ਹਨ। ਦੋਵੇਂ ਲੱਖਾਂ ਲੋਕਾਂ ਨੂੰ ਇਨਫੈਕਟਿਡ ਕਰਨ ਅਤੇ ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲਣ ਵਿਚ ਸਮਰੱਥ ਹਨ। ਦੋਵੇਂ ਹੀ ਨੋਵਲ ਵਾਇਰਲ ਪੈਥੋਜੰਸ ਹਨ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਅਤੇ ਇਨਫਲੂਐਂਜ਼ਾ ਦੀ ਐਪੀਡੇਮਿਓਲੌਜ਼ੀ (ਮਹਾਮਾਰੀ ਵਿਗਿਆਨ) ਵਿਚ ਮਹੱਤਵਪੂਰਣ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਦੀ ਪਛਾਣ ਨਾਲ ਕੋਵਿਡ-19 ਮਹਾਮਾਰੀ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਪਿਛਲੀਆਂ ਮਹਾਮਾਰੀਆਂ ਦੇ ਆਧਾਰ ‘ਤੇ ਸ਼ੋਧ ਕਰਤਾਵਾਂ ਨੇ ਨੋਵਲ ਕੋਰੋਨਾਵਾਇਰਸ ਲਈ ਤਿੰਨ ਸੰਭਾਵਿਤ ਦ੍ਰਿਸ਼ਾਂ ਦਾ ਅਨੁਮਾਨ ਲਗਾਇਆ ਹੈ।ਭਾਵੇਂਕਿ ਉਹ ਦੋਹਾਂ ਵਿਚਾਲੇ ਮਹੱਤਵਪੂਰਣ ਫਰਕ ਵੱਲ ਇਸ਼ਾਰਾ ਕਰਦੇ ਹਨ ਜੋ ਕੋਵਿਡ-19 ਨੂੰ ਵੱਡਾ ਖਤਰਾ ਬਣਾਉਂਦਾ ਹੈ। ਨੋਵਲ ਕੋਰੋਨਾਵਾਇਰਸ ਦਾ ਇੰਕਯੂਬੇਸ਼ਨ ਪੀਰੀਅਡ ਇਨਫਲੂਐਂਜ਼ਾ ਤੋਂ ਵੱਧ ਹੈ। ਕੋਰੋਨਾਵਾਇਰਸ ਦਾ ਬੁਨਿਆਦੀ ਰੀਪ੍ਰੋਡਕਸ਼ਨ ਨੰਬਰ ਵੀ ਇਨਫਲੂਐਂਜ਼ਾ ਮਹਾਮਾਰੀ ਨਾਲੋਂ ਵੱਧ ਹੈ।

ਸਰਦੀ ਜਾਂ ਗਰਮੀ ਜਿਹੇ ਮੌਸਮਾਂ ਦਾ ਪਿਛਲੀਆਂ ਮਹਾਮਾਰੀਆਂ ਵਿਚ ਕੋਈ ਜ਼ਿਆਦਾ ਅਸਰ ਨਹੀਂ ਦੇਖਿਆ ਗਿਆ। ਪਹਿਲੇ ਦ੍ਰਿਸ਼ ਦੇ ਮੁਤਾਬਕ ਸ਼ੋਧ ਕਰਤਾਵਾਂ ਦਾ ਅਨੁਮਾਨ ਹੈ ਕਿ 2020 ਦੇ ਬਸੰਤ ਵਿਚ ਕੋਵਿਡ-19 ਦੇ ਪਹਿਲੇ ਸਿਖਰ ਦੇ ਬਾਅਦ ਗਰਮੀਆ ਵਿਚ ਕਈ ਛੋਟੀਆਂ ਲਹਿਰਾਂ ਆਉਣਗੀਆਂ। ਇਹੀ ਸਿਲਸਿਲਾ 1-2 ਸਾਲ ਤੱਕ ਚੱਲੇਗਾ। ਇਹ ਲਹਿਰ ਬਹੁਤ ਕੁਝ ਸਥਾਨਕ ਫੈਕਟਰਜ਼, ਭੂਗੋਲ ਅਤੇ ਰੋਕਥਾਮ ਲਈ ਚੁੱਕੇ ਗਏ ਕਦਮਾਂ ‘ਤੇ ਨਿਰਭਰ ਕਰੇਗੀ। ਦੂਜੇ ਦ੍ਰਿਸ਼ ਵਿਚ 2020 ਦੇ ਫਾਲ (ਪਤਝੜ) ਜਾਂ ਸਰਦੀਆਂ ਵਿਚ ਦੂਜੀ ਅਤੇ ਬਹੁਤ ਵੱਡੀ ਲਹਿਰ ਆ ਸਕਦੀ ਹੈ। ਫਿਰ ਅਗਲੇ ਸਾਲ ਇਕ ਜਾਂ ਇਕ ਤੋਂ ਵੱਧ ਛੋਟੀਆਂ ਲਹਿਰਾਂ ਆਉਣ ਦਾ ਅਨੁਮਾਨ ਹੈ। ਇਹ ਸਥਿਤੀ ਜਿਸ ਵਿਚ ਪਤਝੜ ਦੇ ਦੌਰਾਨ ਰੋਕਥਾਮ ਬਿਹਤਰੀਨ ਉਪਾਆਂ ਦੀ ਲੋੜ ਹੋਵੇਗੀ। ਇਹ 1918-19, 1957-58 ਅਤੇ 2009-10 ਮਹਾਮਾਰੀ ਦੇ ਸਮਾਨ ਹਨ।

ਤੀਜੇ ਦ੍ਰਿਸ਼ ਵਿਚ 2020 ਦੇ ਬਸੰਤ ਵਿਚ ਕੋਵਿਡ-19 ਦੀ ਪਹਿਲੀ ਲਹਿਰ ਦੇ ਬਾਅਦ ਜਾਰੀ ਇਨਫੈਕਸ਼ਨ ਅਤੇ ਮਾਮਲਿਆਂ ਦਾ ਸਾਹਮਣੇ ਆਉਣਾ ਹੌਲੀ-ਹੌਲੀ ਖਤਮ ਹੋ ਜਾਵੇਗਾ। ਸਟੱਡੀ ਪੇਪਰ ਵਿਚ ਕਿਹਾ ਗਿਆ ਹੈ ਕਿ ਪਿਛਲੀਆਂ ਇਨਫਲੂਐਂਜ਼ਾ ਮਹਾਮਾਰੀਆਂ ਵਿਚ ਕੋਈ ਲਹਿਰ ਪੈਟਰਨ ਨਹੀਂ ਦੇਖਿਆ ਗਿਆ ਸੀ ਪਰ ਕੋਵਿਡ-19 ਵਿਚ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ੋਧ ਕਰਤਾਵਾਂ ਦਾ ਸੁਝਾਅ ਹੈਕਿ ਅਧਿਕਾਰੀ ਦ੍ਰਿਸ਼-2 ਲਈ ਯੋਜਨਾ ਬਣਾਉਣ ਦੇ ਨਾਲ ਤਿਆਰੀ ਕਰਨ, ਜੋ ਸਭ ਤੋਂ ਖਰਾਬ ਸਥਿਤੀ ਹੈ । ਨਾਲ ਹੀ ਇਹ ਮੰਨ ਲਈਏ ਕਿ ਫਿਲਹਾਲ ਕੋਈ ਵੈਕਸੀਨ ਜਾਂ ਰਰਡ ਇਮਿਊਨਿਟੀ ਉਪਲਬਧ ਨਹੀਂ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਇਹ ਮੰਨਦੇ ਹੋਏ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਮਹਾਮਾਰੀ ਜਲਦੀ ਹੀ ਖਤਮ ਨਹੀਂ ਹੋਵੇਗੀ। ਨਾਲ ਹੀ ਅਗਲੇ 2 ਸਾਲ ਤੱਕ ਇਸ ਦੇ ਸਮੇਂ-ਸਮੇਂ ‘ਤੇ ਦਰ ਵੱਧਦੇ ਰਹਿਣ ਦੀਆਂ ਸੰਭਾਵਨਾਵਾਂ ਨੂੰ ਦਿਮਾਗ ਵਿਚ ਰੱਖ ਕੇ ਤਿਆਰੀਆਂ ਕਰਨੀਆਂ ਹੋਣਗੀਆਂ।

error: Content is protected !!