ਅਮਰੀਕਾ ਦੁਆਰਾ ਜੂਨ ਮਹੀਨੇ ਵਿਚ ਮੈਕਸੀਕੋ ਨੂੰ ਦਿੱਤੀ ਗਈ। ਧਮਕੀ ਕਿ ਜੇਕਰ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਤੇ ਮੈਕਸੀਕੋ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਮਰੀਕਾ ਦੁਆਰਾ ਮੈਕਸੀਕੋ ਤੋਂ ਬਰਾਮਦ ਹੋਣ ਵਾਲੀਆਂ ਵਸਤੂਆਂ ਤੇ ਟੈਰਿਫ ਵਧਾ ਦਿੱਤਾ ਜਾਵੇਗਾ। ਇਸ ਦਾ ਅਸਰ ਹੁਣ ਸਪੱਸ਼ਟ ਨਜ਼ਰ ਆਉਣ ਲੱਗਾ ਹੈ। ਮੈਕਸੀਕੋ ਦੁਆਰਾ ਅਮਰੀਕਾ ਦੀ ਦਿੱਤੀ ਹੋਈ ਧਮਕੀ ਦੇ ਮੱਦੇਨਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਕਸੀਕੋ ਦੁਆਰਾ 311 ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਫੜ ਲਿਆ ਗਿਆ।
ਇਨ੍ਹਾਂ ਵਿੱਚ ਇੱਕ ਔਰਤ ਵੀ ਸੀ। ਇਨ੍ਹਾਂ ਸਾਰਿਆਂ ਨੂੰ ਤੋ ਲੁਕਾ ਏਅਰਪੋਰਟ ਤੋਂ ਨਵੀਂ ਦਿੱਲੀ ਭੇਜ ਦਿੱਤਾ ਗਿਆ ਹੈ। ਭਾਰਤੀਆਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਹਰ ਕੋਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਇਨ੍ਹਾਂ ਵਿੱਚ ਜ਼ਿਆਦਾ ਪੰਜਾਬੀ ਹਨ। ਵਿਦੇਸ਼ ਜਾਣ ਲਈ ਇਹ ਲੋਕ ਹਰ ਸਹੀ ਅਤੇ ਗਲਤ ਤਰੀਕਾ ਅਪਣਾਉਂਦੇ ਹਨ। ਕਦੇ ਇਹ ਲੋਕ ਮੈਕਸੀਕੋ ਦੀ ਸਰਹੱਦ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਦੇ ਹਨ ਅਤੇ ਕਦੇ ਜੰਗਲਾਂ ਰਾਹੀਂ ਦਾਖਲ ਹੁੰਦੇ ਹਨ। ਇਸ ਤਰ੍ਹਾਂ ਇਹ ਲੋਕ ਆਪਣੀ ਜਾਨ ਵੀ ਜ਼ੋ-ਖਮ ਵਿੱਚ ਪਾਉਂਦੇ ਹਨ।
ਖ਼ਤ-ਰਿਆਂ ਨਾਲ ਖੇਡ ਕੇ ਇਹ ਲੋਕ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ। ਹੁਣ 311 ਭਾਰਤੀਆਂ ਨੂੰ ਮੈਕਸੀਕੋ ਬਾਰਡਰ ਅਥਾਰਟੀ ਨੇ ਕਾਬੂ ਕਰ ਲਿਆ ਹੈ। ਨੈਸ਼ਨਲ ਮਾਈਗ੍ਰੇਨ ਇੰਸਟੀਚਿਊਟ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਭਾਰਤੀਆਂ ਕੋਲ ਅਮਰੀਕਾ ਵਿੱਚ ਨਿਯਮਿਤ ਰੂਪ ਵਿੱਚ ਰਹਿਣ ਦੀ ਆਗਿਆ ਨਹੀਂ ਹੈ। ਜਿਸ ਤਰ੍ਹਾਂ ਧੜਾ-ਧੜ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਲੋਕ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਹਨ। ਉਸ ਤੋਂ ਅਮਰੀਕਾ ਦਾ ਚਿੰਤ-ਤ ਹੋਣਾ ਕੁਦਰਤੀ ਹੈ।
ਅਮਰੀਕਾ ਦੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ ਮਈ ਮਹੀਨੇ ਤੱਕ ਮੈਕਸੀਕੋ ਅਮਰੀਕਾ ਦੀ ਸਰਹੱਦ ਪਾਰ ਕਰਦੇ 16 ਲੱਖ ਲੋਕ ਕਾਬੂ ਆ ਚੁੱਕੇ ਹਨ। ਇਸ ਤਰ੍ਹਾਂ ਹੀ 2018 ਵਿੱਚ ਚਾਰ ਲੱਖ ਵਿਅਕਤੀ ਫੜੇ ਗਏ। ਜਦ ਕਿ 2000 ਤੋਂ 16 ਲੱਖ ਤੋਂ ਵੀ ਵੱਧ ਲੋਕ ਮੈਕਸੀਕੋ ਬਾਰਡਰ ਅਥਾਰਟੀ ਦੁਆਰਾ ਕਾਬੂ ਕੀਤੇ ਜਾ ਚੁੱਕੇ ਹਨ। ਵਿਦੇਸ਼ ਜਾਣ ਦਾ ਜਨੂੰਨ ਇਨ੍ਹਾਂ ਲੋਕਾਂ ਨੂੰ ਕਈ ਵਾਰ ਜੇ-ਲ੍ਹ ਯਾਤਰਾ ਕਰਵਾ ਦਿੰਦਾ ਹੈ।
