Home / ਤਾਜਾ ਜਾਣਕਾਰੀ / ਅਮਰੀਕਾ ਚ ਜਦੋਂ ਅਨੂਪਮ ਖੇਰ ਇਕ ਪੰਜਾਬੀ ਡਰਾਈਵਰ ਨੂੰ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਤਾਂ ਪੰਜਾਬੀ ਕਹਿੰਦਾ ਮੈਂ

ਅਮਰੀਕਾ ਚ ਜਦੋਂ ਅਨੂਪਮ ਖੇਰ ਇਕ ਪੰਜਾਬੀ ਡਰਾਈਵਰ ਨੂੰ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਤਾਂ ਪੰਜਾਬੀ ਕਹਿੰਦਾ ਮੈਂ

ਜਦੋਂ ਬੋਲੀਵੁਡ ਐਕਟਰ ਅਨੁਪਮ ਖੇਰ ਨੂੰ ਇਕ ਪੰਜਾਬੀ ਅਮਰੀਕਾ ਵਿੱਚ ਟੱਕਰਿਆ

ਦੱਸ ਦੇਈਏ ਕਿ ਇਨੀ ਦਿਨੀ ਅਨੁਪਮ ਖੇਰ ਅਮਰੀਕਾ ਹਨ ਤੇ ਉਹਨਾਂ ਇਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਇਕ ਪੰਜਾਬੀ ਨਾਲ ਗੱਲਬਾਤ ਕਰ ਰਹੇ ਹਨ ਪੰਜਾਬੀ ਟੈਕਸੀ ਡਰਾਈਵਰ ਨੇ ਅਨੁਪਮ ਖੇਰ ਨੂੰ ਪਹਿਚਾਣ ਲਿਆ ਤੇ ਅਗੋ ਅਨੁਪਮ ਖੇਰ ਨੇ ਵੀ ਪੰਜਾਬੀ ਵਿੱਚ ਗੱਲਬਾਤ ਸ਼ੁਰੂ ਕਰ ਦਿੱਤੀ ਅਨੁਪਮ ਖੇਰ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਡਰਾਈਵਰ ਦਾ ਨਾਮ ਭਗਤ ਸਿੰਘ ਹੈ

ਦੱਸ ਦੇਈਏ ਕਿ ਅਗਿਓ ਜਦੋਂ ਅਨੁਮਪ ਖੇਰ ਨੇ ਦਸਿਆ ਕਿ ਉਹ ਪੰਜਾਬੀ ਪੜ, ਲਿਖ ਤੇ ਸਮਝ ਲੈਂਦੇ ਨੇ ਤਾਂ ਪੰਜਾਬੀ ਡਰਾਈਵਰ ਹੈਰਾਨ ਰਹਿ ਗਿਆ ਜਿਸ ਤੋਂ ਬਾਅਦ ਦੋਨਾਂ ਵਿੱਚ ਬਹੁਤ ਮਿੱਠੀਆਂ ਗੱਲਾਂ ਪੰਜਾਬੀ ਵਿੱਚ ਹੋਈਆਂ ਅਨੁਪਮ ਖੇਰ ਨੂੰ ਡਰਾਈਵਰ ਦਾ “ਲੈ” ਬੋਲਣਾ ਬੜਾ ਪਸੰਦ ਆਇਆ ਜੋ ਕਿ ਅਕਸਰ ਹੀ ਪੰਜਾਬੀ ਗੱਲ ਕਰਦੇ ਇਸਤੇਮਾਲ ਕਰਦੇ ਨੇ ਬਾਕੀ ਦੋਨਾਂ ਵਿੱਚ ਹੋਈ ਗੱਲਬਾਤ ਤੁਸੀਂ ਇਸ ਵੀਡੀਓ ਵਿੱਚ ਸੁਣ ਸਕਦੇ ਹੋ

ਅਮਰੀਕਾ ਵਿੱਚ ਪੰਜਾਬੀਆਂ ਦਾ 100 ਸਾਲ ਪਹਿਲਾਂ ਜਾਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਲਗਪਗ 250,000 ਪੰਜਾਬੀ ਅਮਰੀਕਾ ਵਿੱਚ ਕੰਮ ਕਾਰ ਕਰਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਜਿਆਦਾ ਡਰਾਈਵਰ ਵੀਰਾਂ ਦੀ ਗਿਣਤੀ ਹੈ ਇਹਨਾਂ ਵਿੱਚੋਂ ਬਹੁਤ ਸਾਰੇ ਆਪਣੀ ਪੰਜਾਬੀ ਜੁਬਾਨ ਨੂੰ ਪਿਆਰ ਕਰਦੇ ਹਨ ਤੇ ਹਮੇਸ਼ਾ ਪੰਜਾਬ ਨੂੰ ਯਾਦ ਕਰਦੇ ਰਹਿੰਦੇ ਹਨ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀ ਅਮਰੀਕਾ ਦੇ ਲਿਵਿੰਗਸਟੋਨ ਵਿੱਚ ਹਾਈ ਸਕੂਲ ਦੇ ਪ੍ਰਬੰਧਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਸਿੱਖਿਆ

ਨੂੰ ਬੰਦ ਕਰਨ ਦੇ ਫੈਂਸਲੇ ਦਾ ਪੰਜਾਬੀ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਲਿਵਿੰਗਸਟੋਨ ਵਿੱਚ 20 ਫੀਸਦੀ ਸਿੱਖ ਵਸੋਂ ਰਹਿੰਦੀ ਹੈ।ਪਰ ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਮਗਰੋਂ ਸਕੂਲ ਪ੍ਰਬੰਧਕਾਂ ਨੇ ਪੰਜਾਬੀ ਭਾਸ਼ਾ ਦੀ ਜਮਾਤ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਪਸੰਦ ਆਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ਾਝੀ ਕਰੋ ਜੀ।

error: Content is protected !!