Home / ਤਾਜਾ ਜਾਣਕਾਰੀ / ਅਦਾਕਾਰਾ ਗੁਰਪ੍ਰੀਤ ਭੰਗੂ ਦੇ ਦਿਲ ‘ਚ ਭਰਿਆ ਪਿਆ ਹੈ ਦਰਦ ਦੇਖੋ ਕਿਓਂ ਕਰਤੀ ਆਪਣੀ ਸਾਰੀ ਜਾਇਦਾਦ ਦਾਨ

ਅਦਾਕਾਰਾ ਗੁਰਪ੍ਰੀਤ ਭੰਗੂ ਦੇ ਦਿਲ ‘ਚ ਭਰਿਆ ਪਿਆ ਹੈ ਦਰਦ ਦੇਖੋ ਕਿਓਂ ਕਰਤੀ ਆਪਣੀ ਸਾਰੀ ਜਾਇਦਾਦ ਦਾਨ

ਫ਼ਿਲਮਾਂ ਚ ਕਸੈਲੇ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਦਿਲ ਚ ਭਰਿਆ ਪਿਆ ਹੈ ਦਰਦ

ਗੁਰਪ੍ਰੀਤ ਭੰਗੂ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਪਟਿਆਲਾ ਦੇ ਫਿਜ਼ੀਕਲ ਕਾਲਜ ‘ਚ ਆਪਣਾ ਆਡੀਸ਼ਨ ਦੇਣ ਲਈ ਗਏ ਸਨ ਤਾਂ ਉੱਥੋਂ ਦੀਆਂ ਕੁੜੀਆਂ ਜੋ ਕਿ ਬਹੁਤ ਹੀ ਖੂਬਸੂਰਤ ਸਨ ਅਤੇ ਬਹੁਤ ਹੀ ਟਿਪਟੌਪ ਹੋ ਕੇ ਆਈਆਂ ਸਨ ਤਾਂ ਉਨ੍ਹਾਂ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ ਸੀ ਕਿ ਇੱਥੇ ਮੇਰੀ ਸਿਲੈਕਸ਼ਨ ਕਿਸ ਤਰ੍ਹਾਂ ਹੋਵੇਗੀ, ਕਿਉਂਕਿ ਮੈਂ ਸਲਵਾਰ ਸੂਟ ਪਾਇਆ ਸੀ ਪਰ ਜਦੋਂ ਮੈਂ ਟੈਸਟ ਦਿੱਤਾ ਤਾਂ 27 ਸਕਿੰਟ ਦਾ ਟੈਸਟ 23 ਸਕਿੰਟ ‘ਚ ਪੂਰਾ ਕਰ ਲਿਆ ।

ਗੁਰਪ੍ਰੀਤ ਭੰਗੂ ਦੇ ਪਤੀ ਦਾ ਨਾਂਅ ਸਵਰਨ ਸਿੰਘ ਭੰਗੂ ਹੈ ।ਸੰਨ 1983 ‘ਚ ਦੋਵਾਂ ਦਾ ਵਿਆਹ ਹੋਇਆ ਸੀ ।ਉਨ੍ਹਾਂ ਦੇ ਪਤੀ ਵੀ ਬਹੁਤ ਸਧਾਰਣ ਕਿਸਮ ਦੇ ਇਨਸਾਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਉਹ ਕਿਸੇ ਵੀ ਤਰ੍ਹਾਂ ਦੇ ਦਾਨ ਦਹੇਜ ਤੋਂ ਦੂਰ ਸਨ ਅਤੇ ਬਹੁਤ ਹੀ ਸਧਾਰਣ ਤਰੀਕੇ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ ।ਗੁਰਪ੍ਰੀਤ ਕੌਰ ਦਾ ਪੇਕਾ ਪਿੰਡ ਭੰਗੂ ਭੁੱਚੋ ਮੰਡੀ ਦੇ ਕੋਲ ਹੈ । ਕੋਈ ਸਮਾਂ ਹੁੰਦਾ ਸੀ ਜਦੋਂ ਉਨ੍ਹਾਂ ਦੇ ਪਤੀ ਦਾ ਪੱਤਰਕਾਰੀ ਦੇ ਖੇਤਰ ‘ਚ ਵੀ ਵੱਡਾ ਨਾਂਅ ਸੀ ।

ਅਖਬਾਰਾਂ ‘ਚ ਆਰਟੀਕਲ ਛਪਦੇ ਸਨ ।ਅੱਜ ਸਵਰਨ ਸਿੰਘ ਨੂੰ ਗੁਰਪ੍ਰੀਤ ਭੰਗੂ ਦੇ ਨਾਂਅ ਕਰਕੇ ਜਾਣਿਆ ਜਾਂਦਾ ਹੈ ਜੋ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ । ਗੁਰਪ੍ਰੀਤ ਭੰਗੂ ਆਪਣੇ ਘਰ ਦੇ ਸਾਰੇ ਕੰਮ ਖੁਦ ਕਰਦੇ ਹਨ । ਗੁਰਪ੍ਰੀਤ ਭੰਗੂ ਦੇ ਅੰਦਰ ਦ ਰ ਦ ਭਰਿਆ ਹੋਇਆ ਹੈ, ਉਹ ਅਕਸਰ ਆਪਣੇ ਬੱਚਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।

ਉਨ੍ਹਾਂ ਦੀ ਇੱਕ ਧੀ ਵੀ ਹੈ ਅਤੇ ਦੋ ਪੋਤੇ ਵੀ ਹਨ ।ਇੱਕ ਪੁੱਤਰ ਵੀ ਹੈ ਜੋ ਕਿ ਪਤਨੀ ਅਤੇ ਬੱਚਿਆਂ ਨਾਲ ਆਸਟ੍ਰੇਲੀਆ ‘ਚ ਸੈਟਲ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਲ ‘ਚ ਦਰਦ ਭਰਿਆ ਹੋਇਆ ਹੈ ।ਕਿਉਂਕਿ ਉਨ੍ਹਾਂ ਦਾ ਪੁੱਤਰ ਆਸਟ੍ਰੇਲੀਆ ‘ਚ ਰਹਿੰਦਾ ਹੈ ।ਗੁਰਪ੍ਰੀਤ ਭੰਗੂ ‘ਤੇ ਉਨ੍ਹਾਂ ਦੇ ਪਤੀ ਸਮਾਜ ਸੇਵਾ ਨੂੰ ਸਮਰਪਿਤ ਹਨ। ਦੋਵਾਂ ਨੇ ਇੱਕ ਸਕੂਲ ਵੀ ਬਣਾਇਆ ਹੋਇਆ ਹੈ ਜਿਸ ‘ਚ ਕੁੜੀਆਂ ਦੇ ਰਹਿਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ । ਪਾਲੀਵੁੱਡ ਦੀ ਇਸ ਅਦਾਕਾਰਾ ਨੇ ਪਤੀ ਸਮੇਤ ਆਪਣੇ ਸਰੀਰ ਵੀ ਡੋਨੇਟ ਕੀਤੇ ਹੋਏ ਹਨ ।

error: Content is protected !!