ਕਵੀਸ਼ਰੀ ਮਾਲਵੇ ਦੀ ਇਕ ਵਿਸ਼ੇਸ਼ ਪ੍ਰਕਾਰ ਦੀ ਕਾਵਿ ਤੇ ਗਾਇਣ ਸ਼ੈਲੀ ਹੈ ਜੋ ਆਪਣੇ ਸਮਾਜਕ , ਇਤਿਹਾਸਕ , ਸੰਸਕ੍ਰਿਤਿਕ ਤੇ ਭੂਗੋਲਿਕ ਕਾਰਣਾਂ ਕਰ ਕੇ ਉਨ੍ਹੀਵੀਂ ਸਦੀ ਈ. ਦੇ ਆਰੰਭ ਵਿਚ , ਸਥਾਨਕ ਸਿੱਖ– ਭੂਪਵਾਦ ਦੇ ਸੰਸਕ੍ਰਿਤਿਕ ਪ੍ਰਭਾਵ ਦੇ ਫਲ ਸਰੂਪ ਵਧੇਰੇ ਪ੍ਰਚੱਲਿਤ ਹੌਈ । ਉਨ੍ਹੀਵੀਂ ਸਦੀ ਦੇ ਦੂਜੇ ਅੱਧ ਤੇ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਤਕ ਇਹ ਆਪਣੇ ਸਿੱਖਰ ਉੱਤੇ ਰਹੀ ਅਤੇ ਦੇਸ਼ ਦੇ ਬਟਵਾਰੇ ਨਾਲ ਇਸ ਦੇ ਪਤਨ ਹੋ ਗਿਆ । ਇਸ ਦੇ ਸਰੂਪ ਬਾਰੇ ਭਗਵਾਨ ਸਿੰਘ ਦਾ ਕਥਨ ਹੈ :
“ ਹਵਾਓ ਦਾ ਮੁਨਾਰਾ ਸਾਰਾ ਕਾਰਜ ਕਵੀਸ਼ਰੀ ਦਾ ,ਨੇਕੀ ਬਦੀ ਆਪ ਬੱਧਵਾਨਾ ਹੈ ਸੰਭਾਲਣੀ । ” ( ਭਗਵਾਨ ਸਿੰਘ )‘ ਕਵੀਸ਼ਰੀ’ ਸ਼ਬਦ ਦੀ ਵਿਉਤਪੱਤੀ ‘ ਕਵੀਸ਼ਰ’ ਸ਼ਬਦ ਤੋ ਹੋਈ ਹੈ ਅਤੇ ‘ ਕਵੀਸ਼ਰ’ ਸ਼ਬਦ ਕਾਵਿ + ਈਸ਼ਵਰ ਤੋਂ ਬਣਿਆ ਹੈ ਜਾਦਾ ਭਾਵ ਹੈ ਸ਼੍ਰੇਸ਼ਠ ਕਵੀ । ‘ ਕਵੀਸ਼ਰੀ’ ਸ਼ੁਬਦ ਨੂੰ ਕੇਸਰ ਸਿੰਘ ਛਿੱਬਰ ਨੇ ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ( ਰਚਿਤ 1769 ਈ. ) ਵਿਚ ਇਸ ਪ੍ਰਕਾਰ ਵਰਤਿਆ ਹੈ :‘ ਮਿਹਰਬਾਨ ਪੁਤ ਪ੍ਰਿਥੀਏ ਦਾ ਕਬੀਸਰੀ ਕਰੇ’ਕਵੀਸ਼ਰੀ ਪਿੰਗਲ ਅਨੁਸਾਰ ਛੰਦਬੱਧ ਸ਼ਾਇਰੀ ਅਤੇ ਸਾਜ਼ ਵਿਹੂਣੀ ਗਾਇਕੀ ਹੈ । ਇਸ ਦਾ ਪਿਛੋਕੜ– ਢਾਡੀ– ਪਰੰਪਰਾ ਵਿਚ ਜਾ ਮਿਲਦਾ ਹੈ ਭਾਵੇਂ ਕਈ ਵਿਦਾਵਾਨ ਇਸ ਨੂੰ ਭੱਟ– ਪਰੰਪਰਾ ਦਾ ਬਦਲਿਆ ਹੋਇਆ ਰੂਪ ਖ਼ਿਆਲ ਕਰਦੇ ਹਨ ਜੋ ਤੱਥ ਆਧਾਰਿਤ ਨਹੀਂ । ਢਾਡੀਆਂ ਦਾ ਸਮਾਜ , ਰਾਜ ਦਰਬਾਰ , ਸਰੋਤੇ , ਉਸਤਾਦੀ ਸਾਗ਼ਿਰਦੀ ਸਾਹਿੱਤ– ਭਾਸ਼ਾ , ਵਿਸ਼ਾ– ਅਨੁਭੂਤੀ ਆਦਿ ਨਾਲ ਜੋ ਅੰਤਰ– ਸੰਬੰਧ ਹੈ , ਉਹੀ ਕਵੀਸ਼ਰ ਦਾ ਹੈ । ਕਵੀਸ਼ਰ ਵੀ ਢਾਡੀਆਂ ਵਾਂਗ ‘ ਧਾਰਮਿਕ’ ਤੇ ਖੁੱਲ੍ਹੇ ਦੋ ਵੰਨਗੀਆਂ ਵਿਚ ਮਿਲਦੇ ਹਨ ।Image result for ਕਵੀਸ਼ਰ
ਕਵੀਸ਼ਰੀ ਮਾਲਵੇ ਦੀਆਂ ਖੁਸ਼ਕ ਰੋਹੀਆਂ ਵਿਚ ਉਗਿਆ ਕਾਵਿ– ਕੇਸੂ ਦਾ ਫੁੱਲ ਹੈ ਜਿਸ ਵਿਚ ਸਿੱਧ ਪੱਧਰੇ ਲੋਕਾਂ ਦੀਆਂ ਭਾਵਨਾਵਾਂ ਦੀ ਰੱਤੜੀ ਭਾਅ ਲਿਸ਼ਕਦੀ ਹੈ ਅਤੇ ਇਸ ਵਿਚ ਸ਼ਾਹੀਬਾਗ਼ਾ ਦੀ ਚੇਮਲੀ ਦੀ ਸੁਗੰਧ ਨਹੀਂ ਹੈ । ਕਵੀਸ਼ਰ ਦੇ ਤਿੰਨ ਰੂਪ ਹਨ– – ( 1 ) ਕਵੀ/ਕਿੱਸਾਕਾਰ , ( 2 ) ਕਵੀਸ਼ਰ , ( 3 ) ਗਵੱਈਆ /ਗਾਇਕ/ । ਕਵੀ/ਕਿੱਸਕਾਰ ਉਹ ਕਵੀਸ਼ਰ ਹਨ ਜੋ ਕੇਵਲ ਕਵੀਸ਼ਰੀ ਲਿਖਦੇ ਹਨ ਪਰ ਆਪ ਨਹੀਂ ਗਾਉਂਦੇ । ਇਨ੍ਹਾਂ ਦੀ ਰਚਨਾ ਦਾ ਸ੍ਵਰ ਸਾਹਿਤਿਕ ਹੁੰਦਾ ਹੈ । ਦੂਜੇ ਪ੍ਰਕਾਰ ਦੇ ਉਹ ਕਵੀਸ਼ਰ ਹਨ ਜੋ ਆਪ ਹੀ ਲਿਖਦੇ ਅਤੇ ਆਪ ਹੀ ਆਪਣੀ ਰਚਨਾ ਦਾ ਗਾਇਣ ਕਰਦੇ ਹਨ । ਗਵੱਈਏ ਜਾਂ ਗਾਇਕ ਆਪ ਨਹੀਂ ਲਿਖਦੇ ਸਗੋਂ ਆਪਣੇ ਉਸਤਾਦ ਜਾਂ ਕਿਸੇ ਹੋਰ ਦੀ ਰਚਨਾ ਗਾਉਂਦੇ ਹਨ । ਸਮੇਂ ਅਤੇ ਲੋੜ ਅਨੁਸਾਰ ਗਮੰਤਰੀ ਰਚਨਾ ਵਿਚ ਘਾਟਾ ਵਾਧਾ ਕਰਦੇ ਰਹਿੰਦੇ ਹਨ ਜਿਸ ਨਾਲ ਹੌਲੀ ਹੌਲੀ ਰਲਾ ਪੈ ਪੈ ਕੇ ਰਚਨਾ ਦਾ ਰੂਪ ਤੇ ਸੁਭਾਵ ਲੋਕ– ਕਾਵਿ ਵਾਲਾ ਬਣ ਜਾਂਦਾ ਹੈ ।
ਕਵੀਸ਼ਰ ਇਕੋ ਸਮੇਂ ਕਵੀ , ਗਾਇਕ , ਵਿਆਖਿਆਕਾਰ , ਵਕਤਾ , ਫਿਲਬਦੀਂਹ ਛੰਦ ਕਹਿਣ ਵਾਲਾ , ਪਿੰਗਲ ਪ੍ਰਬੀਨ , ਉਸਤਾਦ , ਸਾਧੂ ਦਰਵੇਜ਼ ਜਾਂ ਆਰਿਫ਼ ਹੋ ਸਕਦਾ ਹੈ । ਇਸ ਲਈ ਉਹ ਕਾਵਿ + ਈਸ਼ਵਰ ਹੈ । ਇਸ ਦੀ ਰਚਨਾ ਪ੍ਰੰਪਰਾਵਾਦੀ ਤੇ ਲੋਕ ਰੂੜ੍ਹੀਆਂ ਦੇ ਅਨੁਸਾਰ ਹੁੰਦੀ ਹੈ । ਸਮਾਜ ਦੇ ਦੁਖਦਾਈ ਜੀਵਨ ਦੇ ਪ੍ਰਭਾਵ ਹੇਠ ਹੀ ਇਨ੍ਹਾਂ ਦੀਆਂ ਰਚਨਾਵਾਂ ਵਿਚ ਉਦਾਸੀਨਤਾ , ਵੈਰਾਗਾਤਮਕਤਾ ਤੇ ਪਲਾਇਣਵਾਦ ਦੀ ਰੁਚੀ ਵੀ ਪ੍ਰਤੱਖ ਉਜਾਗਰ ਹੁੰਦੀ ਹੈ ।ਕਵੀਸ਼ਰੀ– ਪਰੰਪਰਾ ਦੇ ਜਨਮ ਹੋਣ ਨਾਲ ਹੀ ਮਾਲਵੇ ਦੇ ਸਾਹਿੱਤਕਾਰਾਂ ਦਾ ਪੰਜਾਬੀ ਸਾਹਿੱਤ ਵਿਚ ਭਰਵਾਂ ਪ੍ਰਵੇਸ਼ ਹੁੰਦਾ ਹੈ । Image result for ਕਵੀਸ਼ਰਲੋਕਕਕਵਿਤਤ੍ਵ ਨਾਲ ਭਰਪੂਰ ਕਵੀਸ਼ਰੀ ਨੇ ਮਾਲਵੇ ਦੇ ਗ਼ਰੀਬ ਅਨਪੜ੍ਹ ਤੇ ਦੱਬੇ ਕੁੱਚਲੇ ਕਿਰਤੀ– ਕਿਸਾਨਾਂ ਦਾ ਸੰਬੰਧ ਪੰਜਾਬੀ ਸਾਹਿੱਤ ਨਾਲ ਜੋੜੀ ਰੱਖਿਆ ਜਿਸ ਦਾ ਕਾਰਣ ਕਿੱਸਾ ਮਾਲਵੇ ਦੇ ਪਿੰਡ ਪਿੰਡ ਤਾਂ ਕੀ ਘਰ ਘਰ ਪਹੁੰਚ ਗਿਆ । ਕਈ ਕਿੱਸੇ ਅਨਪੜ੍ਹ– ਹਾਲੀਆਂ ਪਾਲੀਆਂ ਦੇ ਜ਼ਬਾਨੀ ਕੰਠ ਸਨ ਅਤੇ ‘ ਹੀਰ’ ( ਭਗਵਾਨ ਸਿੰਘ ) , ‘ ਜ਼ਿੰਦਗੀ ਬਿਲਾਸ’ ( ਸਾਧੂ ਦਯਾ ਸਿੰਘ ) , ‘ ਰੂਪ ਬਸੰਤ’ ( ਦੌਲਤ ਰਾਮ ) ਆਦਿ ਕਿੱਸੇ ਲੱਖਾਂ ਦੀ ਗਿਣਤੀ ਵਿਚ ਛਪੇ ਹਨ ।ਕਵੀਸ਼ਰੀ ਮਾਲਵੇ ਦੇ ਸਭਿਆਚਾਰ ਦੀ ਰੰਗੀਨ ਐਲਬਮ ਹੈ ਹਿਸ ਵਿਚ ਮਾਲਵੇ ਦੀਆਂ ਰਸਮਾਂ ਰਿਵਾਜ਼ਾਂ , ਰਹੁ ਰੀਤਾਂ , ਵਹਿਮਾਂ , ਭਰਮਾਂ , ਰਹਿਣ ਸਹਿਣ , ਪੁਰਾਤਨ– ਰੂੜ੍ਹੀਆਂ , ਲੋਕ– ਵਾਰਤਾਵਾਂ , ਲੋਕ ਵਿਸ਼ਵਾਸਾਂ , ਇਤਿਹਾਸਕ ਪ੍ਰਸੰਗਾਂ , ਮਿਥਿਹਾਸਕ ਕਥਾਵਾਂ , ਸਥਾਨਕ ਯੁੱਧਾਂ ਜੰਗਾਂ , ਗਹਿਣੇ ਗੱਟਿਆਂ , ਬਸਤਰਾਂ , ਪਸ਼ੂਆਂ , ਭਾਂਡਿਆਂ ਆਦਿ ਦੀ ਅਦੁੱਤੀ ਤਸਵੀਰ ਖਿੱਚੀ ਮਿਲਦੀ ਹੈ ।
ਕਵੀਸ਼ਰੀ ਵਿਚ ਸਥਾਨਕ ਡਾਕੂਆਂ ਤੇ ਵੈਲੀਆਂ ਦੇ ਕਿੱਸੇ ਬਹੁਤ ਲਿਖੇ ਗਏ ਹਨ । ‘ ਝਗੜੇ’ , ‘ ਪੱਤਲ’ ਜਾਂ ‘ ਜੰਝ’ ਇਸ ਦੇ ਦੋ ਹੋਰ ਪ੍ਰਤਿਨਿਧ ਕਾਵਿ– ਰੂਪ ਹਨ । ਕਵੀਸ਼ਰੀ ਵਿਚ ਕਿੱਸੇ ਨੂੰ ‘ ਚਿੱਠਾ’ ਵੀ ਕਿਹਾ ਜਾਂਦਾ ਹੈ । ਮਾਲਵੇ ਦੇ ਮੇਲਿਆਂ ਬਾਰੇ ਵੀ ਕਈ ਚਿੱਠੇ ਪ੍ਰਾਪਤ ਹਨ ।